ਕੋਸੇ ਨਿੰਬੂ ਪਾਣੀ ਨਾਲ ਦੂਰ ਕਰੋ ਇਹ ਬੀਮਾਰੀਆਂ

01/14/2017 1:08:33 PM

ਜਲੰਧਰ— ਨਿੰਬੂ ਦਾ ਕਈ ਚੀਜ਼ਾਂ ''ਚ ਇਸਤੇਮਾਲ ਕੀਤਾ ਜਾਂਦਾ ਹੈ। ਨਿੰਬੂ ਨੂੰ ਸਿਹਤ ਅਤੇ ਬਿਊਟੀ ਦੇ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਨਿੰਬੂ ਦਾ ਪਾਣੀ ਖਾਰੇ ਗੁਣ ਸਰੀਰ ਦੇ ਪੀਐਚ ਪੱਧਰ ਨੂੰ ਸੰਤੁਲਿਤ ਰੱਖਦਾ ਹੈ ਅਤੇ ਕਈ ਸਹਿਤ ਸੰਬੰਧੀ ਸਮੱਸਿਆਵਾ ਨੂੰ ਦੂਰ ਕਰਦਾ ਹੈ। ਇਸ ''ਚ ਮੌਜੂਦ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ, ਫਾਇਬਰ ਸਾਨੂੰ ਕਈ ਬੀਮਾਰੀਆਂ ਤੋਂ ਲੜਨ ਦੀ ਤਾਕਤ ਦਿੰਦੇ ਹਨ। ਆਓ ਜਾਣਦੇ ਹਾਂ ਕੋਸੇ ਨਿੰਬੂ ਪਾਣੀ ਦੇ ਫਾਇਦੇ
1. ਇਮਿਊਨ ਸਿਸਟਮ
ਨਿੰਬੂ ਖੱਟਾ ਹੋਣ ਦੇ ਕਾਰਨ ਇਸ ''ਚ ਵਿਟਾਮਿਨ ਸੀ ਭਰਪੂਰ ਮਾਤਰਾ ''ਚ ਹੁੰਦਾ ਹੈ। ਇਹ ਸਰਦੀ ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਸਹੀ ਰੱਖਦਾ ਹੈ।
2. ਭਾਰ ਨੂੰ ਘੱਟ ਕਰੇ
ਮੋਟਾਪੇ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਰੋਜ਼ ਸਵੇਰੇ ਕੋਸੇ ਪਾਣੀ ''ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪਿਓ।
3. ਮੂੰਹ ਦੀ ਬਦਬੂ ਨੂੰ ਦੂਰ ਕਰੇ 
ਨਿੰਬੂ ਦਾ ਰਸ ਮੂੰਹ ਦੀ ਬਦਬੂ ਅਤੇ ਮੂੰਹ ''ਚ ਮੌਜੂਦ ਬੈਕਟੀਰੀਆ ਨੂੰ ਵੀ ਖਤਮ ਕਰਦਾ ਹੈ।
4. ਜਿਗਰ ਮਜ਼ਬੂਤ
ਨਿੰਬੂ ਦੇ ਰਸ ''ਚ ਯੂਰਿਕ ਐਸਿਡ ਹਟਾਉਂਣ ਦੀ ਸ਼ਮਤਾ ਹੁੰਦੀ ਹੈ। ਯੂਰਿਕ ਐਸਿਡ ਸਰੀਰ ''ਚ ਸੋਜ ਹੋਣ ਦਾ ਵੱਡਾ ਕਾਰਨ ਹੈ। ਇਸ ਲਈ ਰੋਜ਼ ਸਵੇਰੇ ਕੋਸਾ ਨਿੰਬੂ ਦਾ ਰਸ ਪੀਓ।
6. ਦਿਮਾਗ ਦੀ ਸ਼ਕਤੀ
ਨਿੰਬੂ ਪਾਣੀ ''ਚ ਮੌਜੂਦ ਵਿਟਾਮਿਨ ਸੀ ਅਤੇ ਆਇਰਨ ਦਿਮਾਗ ਦੀ ਸ਼ਕਤੀ ਤੇਜ ਕਰਦੇ ਹਨ।
7. ਕੈਂਸਰ 
ਨਿੰਬੂ ''ਚ ਆਕਸੀਕਰਨ ਰੋਧੀ ਤੱਤ ਹੁੰਦੇ ਹਨ ਜੋ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਸਰੀਰ''ਚ ਕੈਂਸਰ ਸੈੱਲ ਵੱਧ ਨਹੀਂ ਸਕਦੇ।


Related News