ਘਰ ''ਚ ਇਸ ਤਰ੍ਹਾਂ ਬਣਾਓ ਭਿੰਡੀ ਰਾਇਤਾ

03/26/2017 12:04:44 PM

ਨਵੀਂ ਦਿੱਲੀ— ਗਰਮੀਆਂ ''ਚ ਜ਼ਿਆਦਾਤਰ ਸੁੱਕੀਆਂ ਸਬਜੀਆਂ ਹੀ ਹੁੰਦੀਆਂ ਹਨ। ਇਨ੍ਹਾਂ ਨਾਲ ਦਹੀਂ ਖਾਧਾ ਜਾ ਸਕਦਾ ਹੈ ਪਰ ਬੱਚੇ ਅਤੇ ਵੱਡੇ ਹਰ ਰੋਜ ਸਾਦਾ ਦਹੀਂ ਖਾਣਾ ਪਸੰਦ ਨਹੀਂ ਕਰਦੇ। ਇਸ ਲਈ ਤੁਸੀਂ ਰਾਇਤਾ ਬਣਾ ਸਕਦੇ ਹੋ। ਇਹ ਦਹੀਂ ਦੇ ਮੁਕਾਬਲੇ ਜ਼ਿਆਦਾ ਗੁਣਕਾਰੀ ਹੁੰਦਾ ਹੈ। ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਭਿੰਡੀ ਰਾਇਤਾ ਬਨਾਉਣਾ ਦੱਸ ਰਹੇ ਹਾਂ।
ਸਮੱਗਰੀ-
- 10 ਭਿੰਡੀਆਂ
- ਇਕ ਕੱਪ ਦਹੀਂ
- ਦੋ ਚੁਟਕੀ ਲਾਲ ਮਿਰਚ
- ਅੱਧਾਚਮਚ ਕਾਲੀ ਮਿਰਚ ਪਾਊਡਰ
- ਇਕ ਛੋਟਾ ਚਮਚ ਰਾਇਤਾ ਮਸਾਲਾ
- ਨਮਕ ਸਵਾਦ ਮੁਤਾਬਕ
- ਇਕ ਕੱਪ ਤੇਲ
- ਧਨੀਆ (ਸਜਾਵਟ ਲਈ)
ਵਿਧੀ-
1. ਸਭ ਤੋਂ ਪਹਿਲਾਂ ਭਿੰਡੀ ਨੂੰ ਧੋ ਲਓ ਅਤੇ ਇਕ ਸਾਫ ਕੱਪੜੇ ਨਾਲ ਪੂੰਝ ਲਓ।
2. ਹੁਣ ਇਸ ਨੂੰ ਗੋਲ-ਗੋਲ ਕੱਟ ਲਓ।
3. ਗੈਸ ''ਤੇ ਇਕ ਕੜਾਹੀ ''ਚ ਤੇਲ ਗਰਮ ਕਰੋ ਅਤੇ ਇਸ ''ਚ ਭਿੰਡੀਆਂ ਨੂੰ ਤਲ ਲਓ।
4. ਜਦੋਂ ਭਿੰਡੀਆਂ ਕੁਰਕੁਰੀਆਂ ਹੋ ਕੇ ਭੁੱਜ ਜਾਣ ਤਾਂ ਇਨ੍ਹਾਂ ਨੂੰ ਪਲੇਟ ''ਚ ਟਿਸ਼ੂ ਪੇਪਰ ਲਗਾ ਕੇ ਕੱਢ ਲਓ।
5. ਇਕ ਬਰਤਨ ''ਚ ਦਹੀਂ, ਰਾਇਤਾ ਮਸਾਲਾ, ਕਾਲੀ ਮਿਰਚ ਪਾਊਡਰ, ਲਾਲ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ।
6. ਹੁਣ ਇਸ ''ਚ ਤਲੀ ਹੋਈ ਭਿੰਡੀ ਪਾ ਕੇ ਮਿਕਸ ਕਰ ਲਓ।
7. ਭਿੰਡੀ ਰਾਇਤਾ ਤਿਆਰ ਹੈ, ਇਸ ''ਚ ਹਰਾ ਧਨੀਆ ਸਜਾ ਕੇ ਸਰਵ ਕਰੋ।

Related News