ਉਮਰ ਵੱਧ ਜਾਣ ''ਤੇ ਇਸ ਤਰ੍ਹਾਂ ਰੱਖੋ ਆਪਣੀ ਖੂਬਸੂਰਤੀ ਦਾ ਖਿਆਲ

05/28/2017 11:35:58 AM


ਮੁੰਬਈ— ਔਰਤਾਂ ਆਪਣੇ ਚਿਹਰੇ ਅਤੇ ਵਾਲਾਂ ਦੀ ਖੂਬਸੂਰਤੀ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਬਾਜ਼ਾਰੀ ਸੁੰਦਰਤਾ ਉਤਪਾਦਾਂ ਦੀ ਵਰਤੋਂ ਕਰਦੀਆਂ ਹਨ। ਜਿਵੇਂ-ਜਿਵੇਂ ਔਰਤ ਦੀ ਉਮਰ ਵੱਧਦੀ ਹੈ ਉਸ ਦੇ ਚਿਹਰੇ ਅਤੇ ਵਾਲਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਇਸ ਲਈ ਜ਼ਰੂਰੀ ਨਹੀਂ ਕਿ ਸਿਰਫ ਬਾਜ਼ਾਰੀ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ ਬਲਕਿ ਖੁਝ ਘਰੇਲੂ ਨੁਸਖਿਆਂ ਦੁਆਰਾ ਵੀ ਇਸ ਸੁੰਦਰਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਅੱਜ ਅਸੀ ਤੁਹਾਨੂੰ ਸੁੰਦਰਤਾ ਬਣਾਈ ਰੱਖਣ ਲਈ ਕੁਝ ਘਰੇਲੂ ਨੁਸਖਿਆਂ ਦੀ ਜਾਣਕਾਰੀ ਦੇ ਰਹੇ ਹਾਂ।
1. ਇਸ ਲਈ ਤੁਸੀਂ ਸ਼ਹਿਦ, ਕੱਚਾ ਦੁੱਧ, ਖੀਰੇ ਦੇ ਰਸ ਵਾਲੇ ਫੇਸ ਪੈਕ ਦੀ ਵਰਤੋਂ ਹਫਤੇ 'ਚ ਦੋ ਵਾਰੀ ਕਰੋ।
2. ਬਦਾਮ ਜਾਂ ਓਲਿਵ ਓਇਲ ਨਾਲ ਖੋਪੜੀ ਦੀ ਮਾਲਸ਼ ਕਰੋ ਅਤੇ ਤਿੰਨ-ਚਾਰ ਵਾਰੀ ਪੰਜ-ਪੰਜ ਮਿੰਟ ਲਈ ਗਰਮ ਪਾਣੀ 'ਚ ਤੌਲੀਆ ਨਿਚੋੜ ਕੇ ਸਿਰ 'ਤੇ ਲਪੇਟੋ। ਇਸ ਨਾਲ ਧੁੱਪ 'ਚ ਰੁੱਖੇ ਅਤੇ ਬੇਜਾਨ ਹੋਏ ਵਾਲ ਫਿਰ ਤੋਂ ਚਮਕਦਾਰ ਦਿੱਸਣਗੇ।
3. ਹਫਤੇ 'ਚ ਦੋ ਵਾਰੀ ਵਾਲਾਂ ਨੂੰ ਹਰਬਲ ਸ਼ੈਂਪੂ ਨਾਲ ਧੋਵੋ ਅਤੇ ਕੰਡੀਨਸ਼ਰ ਲਗਾਓ। ਵਾਲਾਂ 'ਚ ਤੇਲ, ਸ਼ੈਂਪੂ ਅਤੇ ਕੰਡੀਨਸ਼ਰ ਬਾਰ-ਬਾਰ ਬਦਲ ਕੇ ਨਾ ਲਗਾਓ। 
5. ਵਾਲਾਂ 'ਚ ਉਹੀ ਹੇਅਰ ਪੈਕ ਲਗਾਓ ਜੋ ਤੁਹਾਨੂੰ ਸੂਟ ਕਰਦਾ ਹੈ। ਇਸ ਲਈ ਤੁਸੀਂ ਮਹਿੰਦੀ, ਦਹੀਂ, ਮੁਲਤਾਨੀ ਮਿੱਟੀ ਆਦਿ ਵਰਤ ਸਕਦੇ ਹੋ।
6. ਚਿਹਰੇ ਲਈ ਸਟਾਬੇਰੀ ਦਾ ਪੇਸਟ ਬਣਾ ਕੇ ਲਗਾਓ। ਕੁਝ ਦੇਰ ਬਾਅਦ ਚਿਹਰਾ ਧੋ ਲਓ।
7. ਸ਼ਹਿਦ ਫੇਸ ਪੈਕ ਬਣਾਉਣ ਲਈ ਦੋ ਚਮਚ ਸ਼ਹਿਦ 'ਚ ਇਕ ਚਮਚ ਗੁਲਾਬ ਜਲ ਮਿਲਾਓ ਅਤੇ ਚਿਹਰੇ 'ਤੇ ਲਗਾਓ।
8. ਐਲੋਵੇਰਾ ਦਾ ਫੇਸ ਪੈਕ ਬਣਾਉਣ ਲਈ ਐਲੋਵੇਰਾ ਜੈੱਲ ਲਓ ਅਤੇ ਉਸ ਨੂੰ ਚਿਹਰੇ 'ਤੇ ਲਗਾਓ। ਇਸ ਨੂੰ ਦੱਸ-ਪੰਦਰਾਂ ਮਿੰਟ ਬਾਅਦ ਧੋ ਲਓ।
9. ਆਲਮੰਡ ਤੇਲ ਫੇਸ ਪੈਕ ਲਈ ਬਦਾਮ ਦੇ ਤੇਲ 'ਚ ਦੁੱਧ ਦੀ ਮਲਾਈ ਮਿਲਾਓ ਅਤੇ ਚਿਹਰੇ 'ਤੇ ਲਗਾਓ। ਦੱਸ ਮਿੰਟ ਬਾਅਦ ਚਿਹਰਾ ਧੋ ਲਓ।


Related News