ਅੰਮ੍ਰਿਤਸਰੀ ਔਰਤਾਂ ’ਚ ਵੱਧ ਵੈਸਟਰਨ ਆਊਟਟਫਿੱਟਸ ਦਾ ਕ੍ਰੇਜ਼

Thursday, Jun 20, 2024 - 12:19 PM (IST)

ਅੰਮ੍ਰਿਤਸਰੀ ਔਰਤਾਂ ’ਚ ਵੱਧ ਵੈਸਟਰਨ ਆਊਟਟਫਿੱਟਸ ਦਾ ਕ੍ਰੇਜ਼

ਅੰਮ੍ਰਿਤਸਰ- ਅੰਮ੍ਰਿਤਸਰ ਦੀਆਂ ਔਰਤਾਂ ਹਰ ਕੰਮ ਵਿਚ ਬਹੁਤ ਰਚਨਾਤਮਕ ਹੋਣ ਦੇ ਨਾਲ-ਨਾਲ ਹਮੇਸ਼ਾ ਸੁਰਖੀਆਂ ਵਿਚ ਰਹਿੰਦੀਆਂ ਹਨ। ਹਰੇਕ ਫੀਲਡ ਵਿਚ ਅੰਮ੍ਰਿਤਸਰ ਦੀਆਂ ਔਰਤਾਂ ਕੁਝ ਨਾ ਕੁਝ ਅਜਿਹਾ ਨਵਾਂ ਅਤੇ ਕ੍ਰਿਏਟਿਵ ਕਰਦੀਆਂ ਹਨ ਜੋ ਕਿ ਉਨ੍ਹਾਂ ਨੂੰ ਸਭ ਤੋਂ ਹਟ ਕੇ ਅਤੇ ਅਲੱਗ ਬਣਾਉਂਦੀਆਂ ਹਨ। ਜੇਕਰ ਉਨ੍ਹਾਂ ਦੇ ਫੈਸ਼ਨ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਕੁਝ ਨਾ ਕੁਝ ਨਵਾਂ ਅਪਣਾਉਣ ਲਈ ਹਮੇਸ਼ਾ ਤਿਆਰ ਕਰਦੀਆਂ ਹਨ।
ਕਿਸੇ ਇਕ ਤਰ੍ਹਾਂ ਦੇ ਫੈਸ਼ਨ ਦੇ ਨਾਲ ਅੰਮ੍ਰਿਤਸਰ ਦੀਆਂ ਔਰਤਾਂ ਸਟਿੱਕ ਨਹੀਂ ਹੁੰਦੀਆ, ਬਲਕਿ ਇਸ ਵਿਚ ਵੇਰੀਏਸ਼ਨ, ਵਿਰਾਇਟੀ ਅਤੇ ਕ੍ਰਿਏਟਿਵੀ ਨੂੰ ਹਮੇਸ਼ਾ ਜੋੜਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਅੱਜ ਕੱਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਵੱਖ-ਵੱਖ ਤਰ੍ਹਾਂ ਦੇ ਪੱਛਮੀ ਪਹਿਰਾਵੇ ਅਜ਼ਮਾਉਂਦੀਆਂ ਨਜ਼ਰ ਆਉਂਦੀਆਂ ਹਨ, ਜਿਸ ਵਿਚ ਟਿਊਨਿਕ, ਜੀਨਸ ਟਾਪ, ਡਰੈੱਸ, ਹਰ ਤਰ੍ਹਾਂ ਦੇ ਪੱਛਮੀ ਪਹਿਰਾਵੇ ਦੀ ਵਿਸ਼ੇਸ਼ ਥਾਂ ਹੈ।
ਅੰਮ੍ਰਿਤਸਰ ਦੀਆਂ ਔਰਤਾਂ ਹਰ ਤਰ੍ਹਾਂ ਦੀ ਆਊਟਫਿੱਟ ਵਿਚ ਕੁਝ ਨਵਾਂ ਪੱਤਰ ਜੋੜ ਕੇ ਆਪਣੀ ਸਿਰਜਣਾਤਮਕਤਾ, ਸੁੰਦਰਤਾ ਅਤੇ ਖਿੱਚ ਨੂੰ ਵੱਖਰਾ ਰੂਪ ਦਿੰਦੀਆਂ ਨਜ਼ਰ ਆਉਂਦੀਆਂ ਹਨ, ਜਿਸ ਵਿਚ ਅੰਮ੍ਰਿਤਸਰ ਦੀਆਂ ਔਰਤਾਂ ਵੱਖ-ਵੱਖ ਤਰ੍ਹਾਂ ਦੇ ਰੰਗ ਵੀ ਅਜ਼ਮਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਰਜਣਾਤਮਕਤਾ ਵਿਚ ਵਾਧਾ ਹੁੰਦਾ ਹੈ ਅਤੇ ਪਹਿਰਾਵੇ ਦੀ ਸੁੰਦਰਤਾ ਇੰਨੀ ਜ਼ਿਆਦਾ ਉਤਸ਼ਾਹ ਵਿਚ ਹੁੰਦੀਅ ਹਨ ਕਿ ਉਹ ਆਪਣੇ ਆਪ ਸਭ ਤੋਂ ਵਧੀਆ ਦਿਖਣ ਲੱਗਦੀਆ ਹਨ। ਅੱਜ ਕੱਲ ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸੇ ਤਰ੍ਹਾਂ ਦੇ ਪੱਛਮੀ ਪਹਿਰਾਵੇ ਪਾ ਕੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਰਹੀਆਂ ਹਨ। ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਪੱਛਮੀ ਪਹਿਰਾਵੇ ਵਿਚ ਅੰਮ੍ਰਿਤਸਰੀ ਔਰਤਾਂ ਦੀਆਂ ਤਸਵੀਰਾਂ ਖਿੱਚੀਆਂ।


author

Aarti dhillon

Content Editor

Related News