ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਘਰੇਲੂ ਹੇਅਰ ਸਕਰਬ
Friday, Jan 27, 2017 - 12:55 PM (IST)

ਮੁੰਬਈ— ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਚੀਨੀ ਦੀ ਜ਼ਿਆਦਾ ਵਰਤੋਂ ਕਰਨਾ ਸਿਹਤ ਲਈ ਠੀਕ ਨਹੀਂ ਹੁੰਦਾ ਪਰ ਚਮੜੀ ਦੇ ਮਾਹਿਰ ਡਾ: ਫਰਾਂਸਿਸਕਾ ਨੇ ਕਿਹਾ ਹੈ ਕਿ ਚੀਨੀ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ । ਸ਼ੈਪੂ ''ਚ ਚੀਨੀ ਮਿਲਾ ਕੇ ਇਸਦੀ ਵਰਤੋਂ ਕਰਨ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ। ਆਓ ਜਾਣਦੇ ਹਾਂ ਇਸਦੇ ਫਾਇਦੇ।
ਸ਼ੈਪੂ ''ਚ ਚੀਨੀ ਮਿਲਾਉਣ ਨਾਲ ਸਿਰ ਦੀ ਚੰਗੀ ਤਰ੍ਹਾਂ ਸਫਾਈ ਹੁੰਦੀ ਹੈ। ਨਾਲ ਹੀ ਇਹ ਰੁੱਖੀ ਚਮੜੀ ਨੂੰ ਹਟਾ ਦਿੰਦੀ ਹੈ, ਜੋ ਧੂੜ-ਮਿੱਟੀ ਦੇ ਕਾਰਨ ਸਿਰ ''ਚ ਜੰਮ ਜਾਂਦੀ ਹੈ। ਚੀਨੀ ਨੂੰ ਸ਼ੈਪੂ ''ਚ ਮਿਲਾਉਣ ਨਾਲ ਤੇਲ ਰੂਟਸ ਤੋਂ ਵੀ ਛੁਟਕਾਰਾ ਮਿਲਦਾ ਹੈ ਅਤੇ ਵਾਲ ਵੀ ਮਜ਼ਬੂਤ ਹੁੰਦੇ ਹਨ।
ਉਥੇ ਹੀ, ਗੋਲਡਨ ਵ੍ਰਥੀ ਕੀ ਡਾਇਰੈਕਟਰ ਯਹੋਸ਼ਆ ਦਾ ਕਹਿਣਾ ਹੈ ਕਿ ਉਹ ਸ਼ੈਪੂ ''ਚ ਚੀਨੀ ਮਿਲਾਉਣ ਨਾਲ ਸਿਹਮਤ ਨਹੀਂ ਹਨ ਪਰ ਉਹ ਥੋੜ੍ਹਾਂ ਸੇਬ ਸਾਈਡਰ ਸਿਰਕੇ ਨੂੰ ਸ਼ੈਪੂ ''ਚ ਮਿਲਾ ਸਕਦੀਆਂ ਹਨ। ਕਿਉਂਕਿ ਇਸ ਨਾਲ ਸਿਰ ਦਾ ਪੀ.ਐਚ ਪੱਧਰ ਬਰਾਬਰ ਰਹਿੰਦਾ ਹੈ। ਚੀਨੀ ਨੂੰ ਪਾਣੀ ''ਚ ਮਿਲਾ ਕੇ ਲਗਾਉਣਾ ਇਕ ਵਧੀਆ ਘਰੇਲੂ ਹੇਅਰ ਸਕਰਬ ਬਣ ਸਕਦਾ ਹੈ।