ਪਾਣੀ 'ਚ ਇਹ ਚੀਜ਼ਾਂ ਮਿਲਾ ਕੇ ਪੀਣ ਨਾਲ ਚਿਹਰੇ 'ਤੇ ਆਉਂਦਾ ਹੈ ਨਿਖਾਰ

01/11/2018 2:36:12 PM

ਨਵੀਂ ਦਿੱਲੀ— ਬੇਦਾਗ, ਨਿਖਰੀ ਅਤੇ ਖੂਬਸੂਰਤ ਚਮੜੀ ਪਾਉਣ ਲਈ ਅਸੀਂ ਨਾ ਜਾਣੇ ਕੀ-ਕੀ ਜੋਰ ਅਜਮਾਈਸ਼ ਕਰਦੇ ਰਹਿੰਦੇ ਹਾਂ। ਪਾਰਲਰ 'ਚ ਘੰਟੇ ਬਰਬਾਦ ਕਰਦੇ ਹਾਂ ਮਹਿੰਗੇ ਬਿਊਟੀ ਪ੍ਰੋਡਕਟਸ 'ਚ ਪੈਸੇ ਫੁੰੰਕ ਦਿੰਦੇ ਹਾਂ। ਚਿਹਰੇ 'ਤੇ ਦੱਸ ਤਰ੍ਹਾਂ ਦੇ ਪੈਕਸ ਲਗਾ ਕੇ ਐਕਸਪੈਰੀਮੈਂਟ ਕਰਦੇ ਰਹਿੰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਸਿਹਤਮੰਦ ਚਮੜੀ ਲਈ ਸਿਰਫ ਉਸ ਦੀ ਬਾਹਰੀ ਦੇਖਭਾਲ ਹੀ ਜ਼ਰੂਰ ਨਹੀਂ ਹੈ? ਜੇ ਤੁਹਾਨੂੰ ਦਮਕਦਾ ਚਿਹਰਾ ਚਾਹੀਦਾ ਹੈ ਤਾਂ ਸਰੀਰ ਦੇ ਅੰਦਰ ਦੀ ਗੰਦਗੀ ਸਾਫ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਸਭ ਤੋਂ ਆਸਾਨ ਤਰੀਕਾ ਹੈ ਕਿ ਤੁਸੀਂ ਆਪਣੇ ਪੀਣ ਦੇ ਪਾਣੀ 'ਚ ਕੁਝ ਖਾਸ ਚੀਜ਼ ਮਿਲਾ ਕੇ ਪੀਓ ਜਿਸ ਨਾਲ ਤੁਹਾਡੇ ਚਿਹਰੇ 'ਤੇ ਕਾਫੀ ਨਿਖਾਰ ਆਵੇਗਾ।
1. ਦਾਲਚੀਨੀ 
ਦਾਲਚੀਨੀ ਦੀ ਵਰਤੋਂ ਨਾਲ ਸਰੀਰ 'ਚ ਖੂਨ ਦਾ ਸੰਚਾਰ ਸਹੀਂ ਰਹਿੰਦਾ ਹੈ। ਪੀਣ ਦੇ ਪਾਣੀ ਨੂੰ ਉਬਾਲਦੇ ਸਮੇਂ ਉਸ 'ਚ ਇਕ ਚੁਟਕੀ ਪਾਊਡਰ ਅਤੇ ਸੇਬ ਦੇ ਕੁਝ ਟੁੱਕੜੇ ਪਾਓ। ਫਿਰ ਪਾਣੀ ਨੂੰ ਛਾਣ ਕੇ ਪੀ ਲਓ ਇਹ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ। 

PunjabKesari

2. ਸਟ੍ਰਾਬੇਰੀ 
ਚਿਹਰੇ ਦੀ ਥਕਾਵਟ ਦੂਰ ਕਰਨ ਅਤੇ ਚਮਕ ਪਾਉਣ ਲਈ ਪੀਣ ਦੇ ਪਾਣੀ 'ਚ ਸਟ੍ਰਾਬੇਰੀ ਦਾ ਰਸ ਮਿਲਾਓ। ਇਸ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦਾ ਹੈ ਜਿਸ ਨਾਲ ਚਿਹਰੇ 'ਤੇ ਗਲੋ ਆਉਂਦਾ ਹੈ।

PunjabKesari
3. ਸ਼ਹਿਦ 
ਸ਼ਹਿਦ 'ਚ ਬੈਕਟੀਰੀਆ ਨਾਲ ਲੜਣ ਦੇ ਗੁਣ ਮੌਜੂਦ ਹੁੰਦੇ ਹਨ। ਇਸ ਨੂੰ ਚਿਹਰੇ 'ਤੇ ਲਗਾਉਣ ਜਿਨ੍ਹਾਂ ਫਾਇਦੇਮੰਦ ਹੁੰਦਾ ਹੈ ਉਨ੍ਹਾਂ ਹੀ ਅਸਰਦਾਰ ਇਹ ਸਰੀਰ ਦੇ ਅੰਦਰ ਦੀ ਗੰਦਗੀ ਕੱਢਣ 'ਚ ਵੀ ਫਾਇਦੇਮੰਦ ਹੁੰਦਾ ਹੈ। ਸਵੇਰੇ ਖਾਲੀ ਪੇਟ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਚਰਬੀ ਘੱਟ ਹੁੰਦੀ ਹੈ। 

PunjabKesari
4. ਪੁਦੀਨਾ
ਪੁਦੀਨੇ ਦਾ ਪਾਣੀ ਪੀਣ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਚਿਹਰੇ ਦੀ ਚਮਕ ਬਰਕਰਾਰ ਰਹਿੰਦੀ ਹੈ

PunjabKesari

5. ਨਿੰਬੂ ਅਤੇ ਸੇਬ ਦਾ ਸਿਰਕਾ
ਪੀਣ ਦੇ ਪਾਣੀ 'ਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ ਚਿਹਰੇ 'ਤੇ ਚਮਕ ਆਉਂਦੀ ਹੈ। 

PunjabKesari
 


Related News