ਕੁੱਟਮਾਰ ਤੇ ਮਹਿਲਾ ਨਾਲ ਛੇੜਖਾਨੀ ਕਰਨ ਦੇ ਦੋਸ਼ ''ਚ ਮਾਮਲਾ ਦਰਜ

05/27/2018 6:18:34 PM

ਗੜ੍ਹਸ਼ੰਕਰ (ਜ.ਬ)— ਗੜ੍ਹਸ਼ੰਕਰ ਪੁਲਸ ਨੇ ਪਿੰਡ ਟੱਬਾ ਬੀਤ ਦੇ ਇਕੋ ਪਰਿਵਾਰ ਦੇ 5 ਲੋਕਾਂ ਵਿਰੁੱਧ ਇਕ ਨੌਜਵਾਨ ਨੂੰ ਰਸਤੇ 'ਚ ਜਬਰਦਸਤੀ ਰੋਕ ਕੇ ਕੁੱਟਮਾਰ ਕਰਨ ਅਤੇ ਬਾਅਦ 'ਚ ਘਰ 'ਚ ਵੜ ਕੇ ਔਰਤ ਨਾਲ ਛੇੜਖਾਨੀ ਕਰਨ, ਕੱਪੜੇ ਪਾੜਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਘਟਨਾ ਬੀਤੀ 19 ਮਈ ਦੀ ਦੱਸੀ ਜਾਂਦੀ ਹੈ। ਪਰਮਜੀਤ ਸਿੰਘ ਉਰਫ ਕਾਲਾ ਪੁੱਤਰ ਹਰੀ ਸਿੰਘ ਪਿੰਡ ਟੱਬਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਗਾਇਆ ਕਿ ਉਕਤ ਮਿਤੀ ਨੂੰ ਰਾਤ ਕਰੀਬ ਸਾਢੇ ਨੌ ਵਜੇ ਉਹ ਅੱਡਾ ਹੈਬੋਵਾਲ ਤੋਂ ਬਾਈਕ 'ਤੇ ਘਰ ਆ ਰਿਹਾ ਸੀ ਤਾਂ ਸੋਹਨ ਸਿੰਘ ਪੁੱਤਰ ਹਜਾਰਾ ਰਾਮ, ਜੋਧਾ ਅਤੇ ਕਾਲਾ ਪੁੱਤਰ ਸੋਹਨ ਸਿੰਘ, ਬੱਲੂ ਅਤੇ ਸੁੱਖਾ ਪੁਤਰ ਪ੍ਰੇਮ ਸਿੰਘ ਨੇ ਉਸ ਨੂੰ ਰਸਤੇ 'ਚ ਘੇਰ ਕੇ ਤੇਜ ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਹ ਕਿਸੇ ਤਰ੍ਹਾਂ ਉਨ੍ਹਾਂ ਤੋਂ ਬੱਚ ਕੇ ਜਦ ਘਰ ਪੁੱਜਾ ਤਾਂ ਦੋਸ਼ੀਆਂ ਨੇ ਪਿੱਛੇ ਆ ਕੇ ਉਸ ਨਾਲ ਫਿਰ ਕੁੱਟਮਾਰ ਕੀਤੀ ਅਤੇ ਉਸ ਦੀ ਪਤਨੀ ਨਾਲ ਛੇੜਖਾਨੀ ਕਰਨ ਦੇ ਨਾਲ ਉਸ ਦੇ ਕੱਪੜੇ ਪਾੜੇ। ਪੁਲਸ ਨੇ ਧਾਰਾ 323, 354ਏ, 341, 148, 149 ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਐਕਸਰੇ ਰਿਪੋਰਟ ਆਉਣ 'ਤੇ ਜੁਰਮ ਵਿੱਚ ਵਾਧਾ ਕੀਤਾ ਜਾਵੇਗਾ ਕਿਉਂਕਿ ਪੀੜਤ ਦੇ ਦੰਦ ਵੀ ਟੁੱਟ ਗਏ ਦੱਸੇ ਜਾਂਦੇ ਹਨ।


Related News