ਭਰਾ ਦੀ ਮੌਤ ਤੋਂ ਬਾਅਦ ਭਾਬੀ ’ਤੇ ਗੰਦੀ ਨਜ਼ਰ ਰੱਖਦਾ ਸੀ ਜੇਠ, ਛੇੜਛਾੜ ਦੇ ਦੋਸ਼ ’ਚ ਮਾਮਲਾ ਦਰਜ

Sunday, Apr 28, 2024 - 11:18 PM (IST)

ਭਰਾ ਦੀ ਮੌਤ ਤੋਂ ਬਾਅਦ ਭਾਬੀ ’ਤੇ ਗੰਦੀ ਨਜ਼ਰ ਰੱਖਦਾ ਸੀ ਜੇਠ, ਛੇੜਛਾੜ ਦੇ ਦੋਸ਼ ’ਚ ਮਾਮਲਾ ਦਰਜ

ਲੁਧਿਆਣਾ (ਰਾਮ)– ਭਰਾ ਦੀ ਮੌਤ ਤੋਂ ਬਾਅਦ ਨੌਜਵਾਨ ਭਾਬੀ ’ਤੇ ਗੰਦੀ ਨਜ਼ਰ ਰੱਖਣ ਲੱਗਾ। ਇਥੋਂ ਤੱਕ ਕਿ ਉਸ ਨੇ ਭਾਬੀ ਦੇ ਨਾਲ ਛੇੜਛਾੜ ਵੀ ਕੀਤੀ। ਨਾਲ ਹੀ ਭਾਬੀ ਦੇ ਭਰਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਜੇਠ ਦਾਰਾ ਟਾਂਕ ਪੁੱਤਰ ਪ੍ਰਕਾਸ਼ ਚੰਦ ਨਿਵਾਸੀ ਦੁਗਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਇਹ ਖ਼ਬਰ ਵੀ ਪੜ੍ਹੋ : ਦੁਬਈ ’ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ, ਲਾਗਤ ‘2 ਲੱਖ 91 ਹਜ਼ਾਰ ਕਰੋੜ ਰੁਪਏ’

ਇਸ ਮਾਮਲੇ ’ਚ ਈ. ਡਬਲਿਊ. ਐੱਸ. ਕਾਲੋਨੀ ਦੀ ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਜੇਠ ਦਾਰਾ ਟਾਂਕ ਉਸ ’ਤੇ ਗੰਦੀ ਨਜ਼ਰ ਰੱਖਦਾ ਸੀ ਤੇ ਅਸ਼ਲੀਲ ਮੈਸੇਜ ਭੇਜਦਾ ਸੀ।

ਉਸ ਨੂੰ ਕਈ ਵਾਰ ਸਮਝਾਇਆ ਪਰ ਨਹੀਂ ਮੰਨਿਆ। 25 ਅਪ੍ਰੈਲ ਨੂੰ ਮੁਲਜ਼ਮ ਨੇ ਉਸ ਦੀ ਬਾਂਹ ਫੜ ਲਈ। ਇਸ ’ਤੇ ਉਸ ਨੇ ਜੇਠ ਦੇ ਥੱਪੜ ਮਾਰ ਦਿੱਤਾ ਤੇ ਆਪਣੇ ਭਰਾ ਨੂੰ ਬੁਲਾਇਆ। ਮੁਲਜ਼ਮ ਨੇ ਉਸ ਦੇ ਭਰਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆ ਦਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News