ਸੀ. ਬੀ. ਐੱਸ. ਈ. 12ਵੀਂ ਦਾ ਨਤੀਜਾ ਜਾਰੀ ਹੋਣ ਤੋਂ ਪਹਿਲਾਂ ਵੈੱਬਸਾਈਟ ਕਰੈਸ਼

05/26/2018 11:22:41 AM

ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਬੋਰਡ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਨਤੀਜਿਆਂ ਦੀ ਉਡੀਕ ਕਰ ਰਹੇ 12ਵੀਂ ਦੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਸੀ. ਬੀ. ਐੱਸ. ਈ. ਦੀ ਵੈੱਬਸਾਈਟ ਕਰੈਸ਼ ਹੋ ਗਈ ਹੈ। ਵੈੱਬਸਾਈਟ ਕਰੈਸ਼ ਹੋ ਜਾਣ ਕਾਰਨ ਸਕੂਲ ਅਤੇ ਵਿਦਿਆਰਥੀ ਪਰੇਸ਼ਾਨ ਹੋ ਰਹੇ ਹਨ। ਸ਼ਨੀਵਾਰ ਨੂੰ 12ਵੀਂ ਬੋਰਡ ਦੇ ਨਤੀਜੇ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਨਤੀਜੇ ਕਦੋਂ ਐਲਾਨੇ ਜਾਣਗੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਿਜ਼ਲਟ ਦਾ ਐਲਾਨ ਸੀ. ਬੀ. ਐੱਸ. ਈ. ਦੀ ਆਫੀਸ਼ੀਅਲ ਵੈੱਬਸਾਈਟ cbse.nic.in 'ਤੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਗੂਗਲ 'ਤੇ ਵੀ ਨਤੀਜੇ ਚੈੱਕ ਕਰ ਸਕਦੇ ਹਨ।


Related News