ਸਾਵਧਾਨ! ਕਿਤੇ ਤੁਹਾਨੂੰ ਤਾਂ ਨਹੀਂ ਮਿਲ ਰਿਹਾ ਇਸ ਤਰ੍ਹਾਂ ਦਾ ਪਾਣੀ (ਵੀਡੀਓ)

05/25/2018 6:28:49 PM

ਬਰਨਾਲਾ (ਪੁਨੀਤ ਮਾਨ) : ਪੰਜਾਬ 'ਚ ਗੰਦੇ ਪਾਣੀ ਦੀ ਸਮੱਸਿਆ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਜਿੱਥੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ, ਉਥੇ ਹੀ ਪੀਣ ਵਾਲਾ ਪਾਣੀ ਵੀ ਲੋਕਾਂ ਲਈ ਜ਼ਹਿਰ ਬਣ ਗਿਆ ਹੈ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਦੁਕਾਨਦਾਰ ਵੱਲੋਂ ਅਗਰਵਾਲ ਹੈਲਥ ਕੇਅਰ ਪਲਾਂਟ ਤੋਂ ਮੰਗਵਾਏ ਪੀਣ ਵਾਲੇ ਪਾਣੀ ਦੇ ਕੈਂਪਰ 'ਚੋਂ ਨਿਕਲੇ ਇਕ ਜਿੰਦਾ ਸਪੋਲੀਏ ਨੇ ਲੋਕਾਂ 'ਚ ਹੜਕੰਪ ਮਚਾ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਪਲਾਂਟ ਦੇ ਸੈਂਪਲ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪੰਜਾਬ 'ਚ ਵੱਧ ਰਹੀ ਗਰਮੀ ਤੋਂ ਬਚਣ ਲਈ ਪਾਣੀ ਹੀ ਲੋਕਾਂ ਦਾ ਸਹਾਰਾ ਹੈ ਪਰ ਅਜਿਹੇ ਵਾਟਰ ਪਲਾਂਟਾਂ ਵਾਲੇ ਲੋਕ ਪਾਣੀ 'ਚ ਵੀ ਜ਼ਹਿਰ ਘੋਲ ਰਹੇ ਹਨ। ਲੋੜ ਹੈ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।


Related News