ਅਮਰੀਕੀ ਬਾਜ਼ਾਰ ਗਿਰਾਵਟ ''ਚ ਬੰਦ, ਡਾਓ 75 ਅੰਕ ਟੁੱਟਾ

05/25/2018 7:54:05 AM

ਵਾਸ਼ਿੰਗਟਨ— ਟਰੰਪ ਅਤੇ ਕਿਮ ਜੋਂਗ ਦੀ ਗੱਲਬਾਤ ਰੱਦ ਹੋਣ ਨਾਲ ਅਮਰੀਕੀ ਬਾਜ਼ਾਰਾਂ 'ਚ ਦਬਾਅ ਨਜ਼ਰ ਆਇਆ ਹੈ। ਹਾਲਾਂਕਿ ਤੇਜ਼ ਗਿਰਾਵਟ ਦੇ ਬਾਅਦ ਅਮਰੀਕੀ ਬਾਜ਼ਾਰਾਂ 'ਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ। ਦਰਅਸਲ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਨਾਲ ਬੈਠਕ ਰੱਦ ਕਰ ਦਿੱਤੀ ਹੈ। 12 ਜੂਨ ਨੂੰ ਟਰੰਪ ਅਤੇ ਕਿਮ ਜੋਂਗ ਵਿਚਕਾਰ ਬੈਠਕ ਹੋਣੀ ਸੀ। ਟਰੰਪ ਨੇ ਕਿਹਾ ਕਿ ਗੁੱਸੇ ਅਤੇ ਦੁਸ਼ਮਣੀ ਵਿਚਕਾਰ ਗੱਲਬਾਤ ਨਹੀਂ ਹੋ ਸਕਦੀ ਹੈ। ਟਰੰਪ ਦੇ ਬਿਆਨ ਦੇ ਬਾਵਜੂਦ ਕਿਮ ਜੋਂਗ ਨੇ ਮਿਲਣ ਦੀ ਇੱਛਾ ਜਤਾਈ ਹੈ।

ਟਰੰਪ ਦੇ ਇਸ ਫੈਸਲੇ ਨਾਲ ਨਿਵੇਸ਼ਕਾਂ 'ਚ ਚਿੰਤਾ ਦੇਖਣ ਨੂੰ ਮਿਲੀ। ਇਸ ਕਾਰਨ ਵੀਰਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ 75 ਅੰਕ ਯਾਨੀ 0.3 ਫੀਸਦੀ ਦੀ ਗਿਰਾਵਟ ਨਾਲ 24,812 ਦੇ ਪੱਧਰ 'ਤੇ ਬੰਦ ਹੋਇਆ। ਐੱਸ. ਐਂਡ. ਪੀ.-500 ਇੰਡੈਕਸ 5.5 ਅੰਕ ਯਾਨੀ 0.2 ਫੀਸਦੀ ਡਿੱਗ ਕੇ 2,727.8 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜਿਟ ਸਪਾਟ ਹੋ ਕੇ 7,424.5 ਦੇ ਪੱਧਰ 'ਤੇ ਬੰਦ ਹੋਇਆ।


Related News