ਉਨਾਵ ਗੈਂਗਰੇਪ : ਤਿੰਨ ਦਿਨ ਦੀ ਹੋਰ ਰਿਮਾਂਡ ''ਤੇ ਦੋਸ਼ੀ ਵਿਧਾਇਕ ਕੁਲਦੀਪ ਸੇਂਗਰ

05/24/2018 3:53:07 PM

ਲਖਨਊ— ਉਨਾਵ ਗੈਂਗਰੇਪ ਮਾਮਲੇ 'ਚ ਸੀ.ਬੀ.ਆਈ. ਨੂੰ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਤਿੰਨ ਦਿਨ ਦੀ ਹੋਰ ਰਿਮਾਂਡ ਮਿਲ ਗਈ ਹੈ। ਰਿਮਾਂਡ ਸਮਾਂ ਬੁੱਧਵਾਰ ਸ਼ਾਮ ਪੰਜ ਵਜੇ ਤੋਂ ਸ਼ੁਰੂ ਹੋ ਗਿਆ ਹੈ। ਪੁੱਛਗਿਛ ਤੋਂ ਬਾਅਦ ਸੀ.ਬੀ.ਆਈ. ਨੂੰ 26 ਮਈ ਦੀ ਸ਼ਾਮ 5 ਵਜੇ ਤੱਕ ਕੁਲਦੀਪ ਸੇਂਗਰ ਨੂੰ ਸੀਤਾਪੁਰ ਜੇਲ 'ਚ ਦਾਖਲ ਕਰਨਾ ਹੋਵੇਗਾ।
ਸੀ. ਬੀ. ਆਈ. ਨੇ ਮੰਗਲਵਾਰ ਨੂੰ ਕੋਰਟ 'ਚ ਅਰਜ਼ੀ ਦੇ ਕੇ ਵਿਧਾਇਕ ਦੀ ਸੱਤ ਦਿਨ ਦੀ ਰਿਮਾਂਡ ਮੰਗੀ ਸੀ। ਕੋਰਟ ਨੇ ਬੁੱਧਵਾਰ ਨੂੰ ਸੁਣਵਾਈ ਰੱਖੀ ਸੀ। ਸੀ.ਬੀ.ਆਈ. ਟੀਮ ਸੀਤਾਪੁਰ ਤੋਂ ਵਿਧਾਇਕ ਨੂੰ ਲੈ ਕੇ ਲਖਨਊ ਆਈ ਅਤੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਵਿਨੀਤਾ ਸਿੰਘ ਦੀ ਕੋਰਟ 'ਚ ਪੇਸ਼ ਕੀਤਾ। ਕੋਰਟ ਨੇ ਤਿੰਨ ਦਿਨ ਦੀ ਰਿਮਾਂਡ ਮਨਜ਼ੂਰ ਕੀਤੀ ਹੈ। ਇਸ ਦੌਰਾਨ ਸੀ. ਬੀ. ਆਈ. ਪੀੜਤਾ ਦੇ ਪਿਤਾ ਨੂੰ ਫਰਜੀ ਮੁਕੱਦਮੇ 'ਚ ਫਸਾਉਣ ਦੇ ਮਾਮਲੇ 'ਚ ਵਿਧਾਇਕ ਤੋਂ ਪੁੱਛਗਿਛ ਕਰੇਗੀ। ਇਸ ਸੰਬੰਧ 'ਚ ਸੀ. ਬੀ. ਆਈ. ਪਹਿਲਾਂ ਵੀ ਦੋ ਦਿਨ ਲਈ ਵਿਧਾਇਕ ਨੂੰ ਰਿਮਾਂਡ 'ਤੇ ਲੈ ਚੁੱਕੀ ਹੈ।
ਬਲਾਕ ਮੁਖੀ ਸਮੇਤ 2 ਤੋਂ ਕੀਤੀ ਪੁੱਛਗਿਛ
ਸੀ.ਬੀ. ਆਈ. ਨੇ ਬੁੱਧਵਾਰ ਨੂੰ ਵਿਧਾਇਕ ਦੇ ਕਰੀਬੀ ਬਲਾਕ ਮੁਖੀ ਅਰੁਣ ਕੁਮਾਰ ਸਿੰਘ ਅਤੇ ਪਿੰਡ ਦੇ ਹੀ ਸੰਤੋਸ਼ ਮਿਸ਼ਰਾ ਤੋਂ ਲਖਨਊ ਕਈ ਘੰਟਿਆਂ ਤੱਕ ਪੁੱਛਗਿਛ ਕੀਤੀ। ਸੂਤਰਾਂ ਮੁਤਾਬਕ, ਉਨਾਵ ਕਾਂਡ ਤੋਂ ਬਾਅਦ ਅਰੁਣ ਕੁਮਾਰ ਸਿੰਘ ਨੇ ਮਾਮਲੇ ਨੂੰ ਮੈਨੇਜ ਕਰਨ ਲਈ ਕਈ ਜਗ੍ਹਾ ਵਿਧਾਇਕ ਦੇ ਵੱਲੋਂ ਫੋਨ ਕੀਤੇ ਸਨ।
ਅਪਰਾਧਿਕ ਸਾਜਿਸ਼ ਦਾ ਵੀ ਦੋਸ਼
ਦੱਸਣਾ ਚਾਹੁੰਦੇ ਹਾਂ ਕਿ ਸੀ. ਬੀ.ਆਈ. ਨੇ ਗੈਂਗਰੇਪ ਦੀ ਪੀੜਤਾ ਦੇ ਪਿਤਾ ਦੀ ਹੱਤਿਆ ਦੇ ਮੁਕੱਦਮੇ 'ਚ ਵੀ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅਪਰਾਧਿਕ ਸਾਜਿਸ਼ ਦਾ ਦੋਸ਼ੀ ਬਣਾਇਆ ਹੈ। ਇਸ ਸੰਬੰਧ 'ਚ ਬੀਤੇ ਸ਼ਨੀਵਾਰ ਨੂੰ ਵਿਧਾਇਕ ਨੂੰ ਸੀਤਾਪੁਰ ਜੇਲ ਤੋਂ ਲਿਆ ਕੇ ਸੀ.ਬੀ.ਆਈ. ਦੀ ਸਪੈਸ਼ਲ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿਥੋ ਸੀ.ਬੀ.ਆਈ. ਨੇ ਉਨ੍ਹਾਂ ਦੀ ਰਿਮਾਂਡ ਮੰਗੀ ਸੀ। ਕੋਰਟ ਨੇ ਦੋ ਦਿਨ ਦੀ ਰਿਮਾਂਡ ਮਨਜ਼ੂਰ ਕਰ ਦਿੱਤੀ ਸੀ।


Related News