AAP ਵਿਧਾਇਕ ਦਿਨੇਸ਼ ਚੱਢਾ ਨੇ ਜਾਖੜ ਤੇ ਬਿੱਟੂ 'ਤੇ ਚੁੱਕੇ ਸਵਾਲ, ਨਵੇਂ ਬਣੇ MPs ਨੂੰ ਕੀਤੀ ਅਪੀਲ (ਵੀਡੀਓ)

Tuesday, Jun 18, 2024 - 01:39 PM (IST)

AAP ਵਿਧਾਇਕ ਦਿਨੇਸ਼ ਚੱਢਾ ਨੇ ਜਾਖੜ ਤੇ ਬਿੱਟੂ 'ਤੇ ਚੁੱਕੇ ਸਵਾਲ, ਨਵੇਂ ਬਣੇ MPs ਨੂੰ ਕੀਤੀ ਅਪੀਲ (ਵੀਡੀਓ)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ 'ਚ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ ਆਰ. ਡੀ. ਐੱਫ. ਦਾ ਪੈਸਾ ਸੂਬੇ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਿੱਛੇ ਭਾਜਪਾ ਦੀ ਸਾਜ਼ਿਸ਼ ਹੈ ਅਤੇ ਪਾਰਟੀ ਚਾਹੁੰਦੀ ਹੈ ਕਿ ਪੰਜਾਬ 'ਚੋਂ ਸਰਕਾਰੀ ਮੰਡੀਕਰਨ ਦੀ ਪ੍ਰਥਾ ਖ਼ਤਮ ਹੋ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅੱਜ 'ਲੂ' ਦਾ ਅਲਰਟ, ਦੁਪਹਿਰ 12 ਤੋਂ 3 ਵਜੇ ਤੱਕ ਜਾਰੀ ਹੋਈ Warning

ਇਸੇ ਕਾਰਨ ਪੰਜਾਬ ਨੂੰ 7 ਹਜ਼ਾਰ ਕਰੋੜ ਰੁਪਏ ਦੇ ਫੰਡ ਜਾਰੀ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ 'ਚ ਬੁਲੰਦ ਕਰਦੇ ਹਨ ਤਾਂ ਫਿਰ ਪੰਜਾਬ ਦਾ ਪੈਸਾ ਰੋਕੇ ਜਾਣ 'ਤੇ ਉਹ ਚੁੱਪ ਕਿਉਂ ਹਨ। ਰਵਨੀਤ ਬਿੱਟੂ ਵੀ ਭਾਜਪਾ ਦੇ ਨਵੇਂ ਮੰਤਰੀ ਬਣੇ ਹਨ, ਉਹ ਇਸ 'ਤੇ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰ ਰਹੇ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਜਲਦੀ ਖ਼ਰੀਦ ਲਓ ਜ਼ਰੂਰੀ ਦਵਾਈਆਂ, ਬੰਦ ਰਹਿਣਗੀਆਂ ਦੁਕਾਨਾਂ

ਦਿਨੇਸ਼ ਚੱਢਾ ਨੇ ਪੰਜਾਬ ਦੇ ਸਾਰੇ ਨਵੇਂ ਬਣੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਹ ਪੰਜਾਬ 'ਤੇ ਬਹੁਤ ਵੱਡਾ ਖ਼ਤਰਾ ਮੰਡਰਾ ਰਿਹਾ ਹੈ, ਇਸ ਬਾਰੇ ਉਹ ਸਭ ਤੋਂ ਪਹਿਲਾਂ ਕੇਂਦਰ 'ਚ ਜਾ ਕੇ ਲੜਾਈ ਲੜਨ। ਪੰਜਾਬ ਦੇ ਕਿਸਾਨਾਂ ਦੀ, ਪਿੰਡ-ਪਿੰਡ ਦੀ ਅਤੇ ਸੜਕਾਂ ਦੀ ਹਾਲਤ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਦੀ ਤਾਨਾਸ਼ਾਹ ਸਰਕਾਰ ਨਾਲ ਲੜਾਈ ਲੜਨ। ਉਨ੍ਹਾਂ ਨੇ ਮੁੜ ਸੁਨੀਲ ਜਾਖੜ, ਰਵਨੀਤ ਬਿੱਟੂ ਅਤੇ ਹੋਰ ਭਾਜਪਾ ਆਗੂਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨਾ ਹੈ ਤਾਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲੁਕਵੇਂ ਤਰੀਕੇ ਨਾਲ ਲਾਗੂ ਹੋਣ ਤੋਂ ਰੋਕਣ ਲਈ ਉਹ ਆਪਣੀ ਆਵਾਜ਼ ਬੁਲੰਦ ਕਰਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News