ਟਰੱਕ ਨਾਲ ਭਿਆਨਕ ਟੱਕਰ ਤੋਂ ਬਾਅਦ ਪਰਿਵਾਰ ਘੰਟਿਆਂ ਤੱਕ ਕਾਰ ''ਚ ਫਸਿਆ ਰਿਹਾ, ਤਿੰਨ ਲੋਕਾਂ ਦੀ ਮੌਤ
Thursday, Jun 13, 2024 - 06:17 PM (IST)
ਜੈਪੁਰ - ਰਾਜਸਥਾਨ ਦੇ ਜੈਪੁਰ ਦਿਹਾਤੀ ਦੇ ਰਾਏਸਰ ਥਾਣਾ ਖੇਤਰ 'ਚ ਬੁੱਧਵਾਰ ਦੇਰ ਰਾਤ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਕਾਰ 'ਚ ਜਾ ਰਹੀ ਤਿੰਨ ਸਾਲਾ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਨਿਵਾਸੀ ਸਨ ਅਤੇ ਸੀਕਰ ਜ਼ਿਲੇ 'ਚ ਸਥਿਤ ਖਾਟੂ ਸ਼ਿਆਮ ਜੀ ਮੰਦਰ 'ਚ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਨੂੰ ਫਿਰ ਮਿਲਿਆ ਵਿੱਤ ਮੰਤਰਾਲਾ, ਜਾਣੋ ਹੁਣ ਤੱਕ ਦੇ ਸਿਆਸੀ ਸਫ਼ਰ ਬਾਰੇ
ਰਾਏਸਰ ਥਾਣੇ ਦੇ ਅਧਿਕਾਰੀ ਮਹਿੰਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਸੜਕ ਕਿਨਾਰੇ ਖਾਈ 'ਚ ਜਾ ਡਿੱਗੀ ਅਤੇ ਟਰੱਕ ਵੀ ਕਾਰ 'ਤੇ ਜਾ ਡਿੱਗਾ। ਉਸ ਨੇ ਦੱਸਿਆ ਕਿ ਕਾਰ 'ਚ ਰਵੀ (28), ਉਸ ਦੀ ਭੈਣ ਰਿੰਕੀ (24), ਉਸ ਦਾ ਪਤੀ ਅੰਕਿਤ (30) ਅਤੇ ਉਨ੍ਹਾਂ ਦੀ ਤਿੰਨ ਸਾਲਾ ਬੇਟੀ ਦੇਵਕੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਰਵੀ, ਅੰਕਿਤ ਅਤੇ ਦੇਵਕੀ ਦੀ ਮੌਤ ਹੋ ਗਈ ਜਦਕਿ ਰਿੰਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8