ਰੇਲਵੇ ਟਰੈਕ ਤੇ ਦਰੱਖ਼ਤ ਡਿੱਗਾ

05/25/2018 3:37:45 AM

ਦਸੂਹਾ, (ਝਾਵਰ)- ਜਲੰਧਰ-ਪਠਾਨਕੋਟ ਰੇਲਵੇ ਲਾਈਨ ਉੱਚੀ ਬੱਸੀ-ਐਮਾਂ ਮਾਂਗਟ ਵਿਚਕਾਰ ਰੇਲਵੇ ਟਰੈਕ 'ਤੇ ਲਗਭਗ 40 ਫੁੱਟ ਲੰਬਾ ਇਕ ਦਰੱਖ਼ਤ ਡਿੱਗਣ ਕਾਰਨ ਸ਼ਾਮ 4 ਵਜੇ  ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਗੇਟਮੈਨ ਦੀ ਹੁਸ਼ਿਆਰੀ ਕਾਰਨ ਕੋਈ ਵੱਡਾ ਹਾਦਸਾ ਟਲ ਗਿਆ। ਮੌਕੇ 'ਤੇ ਫ਼ਿਰੋਜ਼ਪੁਰ ਦੇ ਡੀ. ਈ. ਈ. ਮੁਨੀਸ਼ ਪ੍ਰਤਾਪ ਤੇ ਹੋਰ ਰੇਲਵੇ ਇੰਜੀਨੀਅਰ ਪਹੁੰਚ ਗਏ। ਮੌਕੇ 'ਤੇ ਪਠਾਨਕੋਟ ਤੇ ਦਸੂਹਾ ਤੋਂ ਮਸ਼ੀਨਰੀ ਮੰਗਵਾਈ ਗਈ ਤੇ 25 ਕੇ. ਵੀ. ਬਿਜਲੀ ਦੀਆਂ ਤਾਰਾਂ 2 ਘੰਟੇ ਦੀ ਮਿਹਨਤ ਪਿੱਛੋਂ ਠੀਕ ਕੀਤੀਆਂ ਗਈਆਂ ਤੇ ਰੇਲਵੇ ਲਾਈਨ 'ਤੇ ਡਿੱਗਿਆ ਦਰੱਖ਼ਤ ਕੱਟ ਕੇ ਇਕ ਪਾਸੇ ਕੀਤਾ ਗਿਆ। 
ਇਸ ਦੌਰਾਨ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਜੰਮੂ ਤਵੀ ਐਕਸਪ੍ਰੈੱਸ ਰੇਲ ਗੱਡੀ ਨੂੰ 4 ਵਜੇ ਰੋਕ ਲਿਆ ਗਿਆ ਤੇ ਰੇਲਵੇ ਟਰੈਕ 'ਤੇ 25 ਕੇ. ਵੀ. ਲਾਈਨਾਂ ਠੀਕ ਕਰਨ ਉਪਰੰਤ ਇਸ ਰੇਲ ਗੱਡੀ ਨੂੰ ਲਗਭਗ 7 ਵਜੇ ਜੰਮੂ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਭਾਰੀ ਗਰਮੀ ਹੋਣ ਕਰਕੇ ਰੇਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ। 


Related News