ਬਾਂਦਰ ਨਾਲ ਮਜ਼ਾਕ ਕਰਨ ਵਾਲੇ ਸ਼ਖਸ ਨੂੰ ਪਈਆਂ ਭਾਜੜਾਂ, ਵੀਡੀਓ ਵਾਇਰਲ

Thursday, Apr 26, 2018 - 11:20 AM (IST)

ਬਾਂਦਰ ਨਾਲ ਮਜ਼ਾਕ ਕਰਨ ਵਾਲੇ ਸ਼ਖਸ ਨੂੰ ਪਈਆਂ ਭਾਜੜਾਂ, ਵੀਡੀਓ ਵਾਇਰਲ

ਬੀਜਿੰਗ (ਬਿਊਰੋ)— ਬਾਂਦਰ ਨਾਲ ਮਜ਼ਾਕ ਕਰਨਾ ਇਕ ਸ਼ਖਸ ਨੂੰ ਭਾਰੀ ਪੈ ਗਿਆ। ਇਹ ਘਟਨਾ 21 ਅਪ੍ਰੈਲ ਦੀ ਹੈ। ਇਹ ਚੀਨ ਦੇ ਫੂਜੀਆਨ ਸੂਬੇ ਦੇ ਦੇਹੁਆ ਖੇਤਰ ਵਿਚ ਸਥਿਤ ਇਕ ਮੰਦਰ ਦੇ ਅੰਦਰ ਵਾਪਰੀ ਹੈ। ਇਸ ਮੰਦਰ ਵਿਚ ਆਏ ਇਕ ਟੂਰਿਸਟ ਨੇ ਵਾਟਰ ਪੂਲ ਦੇ ਕਿਨਾਰੇ ਬੈਠੇ ਇਕ ਬਾਂਦਰ ਨਾਲ ਮਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਜੋ ਹੋਇਆ, ਉਸ ਨੂੰ ਉੱਥੇ ਮੌਜੂਦ ਇਕ ਹੋਰ ਸੈਲਾਨੀ ਨੇ ਕੈਮਰੇ ਵਿਚ ਕੈਦ ਕਰ ਲਿਆ। ਉਂਝ ਇਸ ਸੈਲਾਨੀ ਨੂੰ ਵੀ ਛੇੜਖਾਨੀ ਕਰਨ ਦਾ ਚੰਗਾ ਸਬਕ ਮਿਲਿਆ। 
ਅਸਲ ਵਿਚ ਇਕ ਬਾਂਦਰ ਮੰਦਰ ਦੇ ਅੰਦਰ ਬਣੇ ਵਾਟਰ ਪੂਲ ਦੀ ਰੇਲਿੰਗ 'ਤੇ ਇਕਦਮ ਕਿਨਾਰੇ ਬੈਠਾ ਹੋਇਆ ਸੀ। ਇਕ ਸੈਲਾਨੀ ਚੁਪਕੇ ਨਾਲ ਬਾਂਦਰ ਨੂੰ ਧੱਕਾ ਦੇ ਕੇ ਪੂਲ ਵਿਚ ਸੁੱਟ ਦਿੰਦਾ ਹੈ। ਬਾਂਦਰ ਪੂਲ ਵਿਚ ਤਾਂ ਡਿੱਗ ਪੈਂਦਾ ਹੈ ਪਰ ਫੁਰਤੀ ਨਾਲ ਬਾਹਰ ਵੀ ਆ ਜਾਂਦਾ ਹੈ। ਬਾਹਰ ਆਉਣ ਮਗਰੋਂ ਉਹ ਉਸ ਸੈਲਾਨੀ 'ਤੇ ਹਮਲਾ ਕਰ ਦਿੰਦਾ ਹੈ, ਜਿਸ ਨੇ ਉਸ ਨੂੰ ਧੱਕਾ ਦਿੱਤਾ ਹੂੰਦਾ ਹੈ। ਬਾਂਦਰ ਦੇ ਹਮਲੇ ਨੂੰ ਦੇਖਦੇ ਹੋਏ ਸੈਲਾਨੀ ਭੱਜ ਕੇ ਮੰਦਰ ਦੇ ਅੰਦਰ ਚਲਾ ਜਾਂਦਾ ਹੈ ਪਰ ਬਾਂਦਰ ਉਸ ਦਾ ਪਿੱਛਾ ਕਰਦਾ ਹੋਇਆ ਉੱਥੇ ਵੀ ਪਹੁੰਚ ਜਾਂਦਾ ਹੈ। ਬਾਂਦਰ ਤੋਂ ਬਚਣ ਲਈ ਸੈਲਾਨੀ ਨੂੰ ਮੰਦਰ ਦੇ ਅੰਦਰ ਲੁਕਣਾ ਪੈਂਦਾ ਹੈ। ਹੈਰਾਨੀ ਤਾਂ ਉਦੋਂ ਜ਼ਿਆਦਾ ਹੁੰਦੀ ਹੈ ਜਦੋਂ ਆਪਣੇ ਸਾਥੀ ਦੀ ਮਦਦ ਲਈ ਇਕ ਹੋਰ ਬਾਂਦਰ ਉਸ ਸੈਲਾਨੀ 'ਤੇ ਟੁੱਟ ਪੈਂਦਾ ਹੈ। 
ਚੰਗੀ ਕਿਸਮਤ ਨਾਲ ਬਾਂਦਰ ਉੱਥੇ ਮੌਜੂਦ ਦੂਜੇ ਸੈਲਾਨੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਭਾਵੇਂ ਉਹ ਉਸ ਵੱਲ ਦੇਖ ਕੇ ਹੱਸ ਰਹੇ ਸਨ। ਇਸ ਘਟਨਾ ਵਿਚ ਸੈਲਾਨੀ ਨੂੰ ਮਾਮੂਲੀ ਸੱਟ ਲੱਗੀ ਹੈ। ਜਾਣਕਾਰੀ ਮੁਤਾਬਕ ਜੇ ਉੱਥੇ ਮੌਜੂਦ ਲੋਕ ਉਸ ਸੈਲਾਨੀ ਦੀ ਮਦਦ ਨਾ ਕਰਦੇ ਤਾਂ ਉਸ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਸਨ। ਇਸ ਘਟਨਾ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਮੰਦਰ ਕੰਪਲੈਕਸ ਵਿਚ ਮੌਜੂਦ ਬਾਂਦਰਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਸੈਲਾਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਾਂਦਰਾਂ ਨਾਲ ਅਜਿਹੀਆਂ ਹਰਕਤਾਂ ਨਾ ਕਰਨ।

 
Man irritates monkey by pushing it behind to pool, which caused the monkey and others attacking him with minor injury.

Man irritates monkey by pushing it behind to pool, which caused the monkey and others attacking him with minor injury. April 23rd, in a temple of Dehua county, Fujian, a man pranked a monkey by pushing it to the pool, which irritates the monkey and others. According to the staff, the man left with minor injury, and the monkeys were not injured.

Posted by PearVideo on Tuesday, April 24, 2018

 


Related News