ਟੋਲ ਬੈਰੀਅਰ ''ਤੇ ਪਿੰਡ ਵਾਸੀਆਂ ਦੀ ਪਰਚੀ ਕੱਟਣ ਨੂੰ ਲੈ ਕੇ ਦੋ ਧਿਰ ਖੜਕੇ

05/23/2018 9:48:03 AM


ਤਲਵੰਡੀ ਭਾਈ (ਗੁਲਾਟੀ) - ਬੀਤੇ ਦਿਨ ਸ਼ਾਮ ਪਿੰਡ ਕੋਟ ਕਰੋੜ ਕਲਾਂ 'ਚ ਟੋਲ ਬੈਰੀਅਰ 'ਤੇ ਪਿੰਡ ਕੋਟ ਕਰੋੜ ਕਲਾਂ ਦੇ ਵਸਨੀਕਾਂ ਦੀ ਪਰਚੀ ਕੱਟਣ 'ਤੇ ਪਿੰਡ 'ਚ ਨੇ ਰੋਸ ਪ੍ਰਗਟ ਕੀਤਾ ਅਤੇ ਬੈਰੀਅਰ ਮੈਨਜਮੈਂਟ ਖਿਲਾਫ਼ ਵਾਅਦੇ ਤੋਂ ਮੁਕਰਣ ਦਾ ਦੋਸ਼ ਲਾਇਆ। ਇਸ ਮੌਕੇ ਵੱਡੀ ਗਿਣਤੀ 'ਚ ਇਕੱਠੇ ਪਿੰਡ ਵਾਸੀਆਂ ਨਾਲ ਟੋਲ ਮੁਲਾਜ਼ਮਾਂ ਦੀ ਇਸ ਮਾਮਲੇ ਨੂੰ ਲੈ ਕੇ ਕਾਫੀ ਟਾਇਮ ਜੱਦੋਂ ਜਹਿਦ ਹੁੰਦੀ ਰਹੀ ਪਰ ਗੱਲ ਕਿਸੇ ਨਤੀਜੇ 'ਤੇ ਨਹੀਂ ਨਿਬੱੜੀ।
ਇਸ ਮੌਕੇ ਪਿੰਡ ਦੇ ਸਰਪੰਚ ਰੁਲਦੂ ਸਿੰਘ ਸਹੋਤਾ ਨੇ ਦੱਸਿਆ ਕਿ 16 ਮਈ ਤੋਂ ਟੋਲ ਬੈਰੀਅਰ ਵਾਲਿਆਂ ਨੇ ਪਰਚੀ ਕੱਟਣ ਸ਼ੁਰੂ ਕੀਤੀ ਸੀ। ਉਸ ਦਿਨ ਟੋਲ ਬੈਰੀਅਰ ਦੇ ਅਧਿਕਾਰੀਆਂ ਨਾਲ ਪਿੰਡ ਵਾਸੀਆਂ ਦੀ ਮੀਟਿੰਗ ਹੋਈ ਸੀ, ਜਿਸ 'ਚ ਫੈਸਲਾ ਲਿਆ ਗਿਆ ਸੀ ਕਿ ਪਿੰਡ ਵਾਸੀਆਂ ਨੂੰ ਮੁਫਤ 'ਚ ਪਾਸ ਬਣਾ ਕੇ ਦਿੱਤੇ ਜਾਣਗੇ ਪਰ ਬੀਤੀ ਰਾਤ ਪਿੰਡ ਦੇ ਕੁਝ ਵਿਅਕਤੀਆਂ ਨੂੰ ਦੁਬਾਰਾ ਪਰਚੀ ਕੱਟਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਟੋਲ ਬੈਰੀਅਰ ਪਿੰਡ 'ਚ ਹੋਣ ਕਰਕੇ ਪਿੰਡ ਦੇ ਲੋਕਾਂ ਦਾ ਇਸ ਰੋਡ ਤੋਂ 24 ਘੰਟੇ ਆਉਣ ਜਾਣਾ ਲੱਗਿਆ ਰਹਿੰਦਾ ਹੈ। ਇਸ ਮੌਕੇ ਗੁਰਮੀਤ ਸਿੰਘ ਸਹੋਤਾ, ਕੁਲਵਿੰਦਰ ਸਿੰਘ ਖੋਸਾ, ਫਹਿਤ ਸਿੰਘ ਕਿਸਾਨ ਆਗੂ, ਹਰਜਿੰਦਰ ਸਿੰਘ ਪੰਚ, ਬਲਕਾਰ ਸਿੰਘ ਨੰਬਰਦਾਰ ਆਦਿ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ। ਦੂਜੇ ਪਾਸੇ ਟੋਲ ਬੈਰੀਅਰ ਦੇ ਮੈਨੇਜਰ ਯੋਗਿੰਦਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਲ ਨਿਯਮਾਂ ਮੁਤਾਬਕ ਹੀ ਚੱਲ ਰਹੇ ਹਨ।


Related News