ਪਖਾਨੇ ਵਾਲੇ ਖੱਡੇ ''ਚ ਡਿੱਗਣ ਕਾਰਨ ਬੱਚਾ ਜ਼ਖਮੀ

05/24/2018 11:27:58 AM

ਗੁਰਦਾਸਪੁਰ (ਵਿਨੋਦ) : ਪੰਜਾਬ ਵਿਚ ਕੇਂਦਰ ਸਰਕਾਰ ਦੀ ਘਰ-ਘਰ ਪਖਾਨਾ ਯੋਜਨਾ ਤਹਿਤ ਪਖਾਨਿਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਕਿ ਆਮ ਲੋਕਾਂ ਨੂੰ ਖੁੱਲ੍ਹੇ ਵਿਚ ਮੱਲ-ਮੂਤਰ ਜਾਣ ਤੋਂ ਰੋਕਿਆ ਜਾ ਸਕੇ ਪਰ ਇਹ ਯੋਜਨਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ । ਬੇਟ ਖੇਤਰ ਦੇ ਪਿੰਡ ਟਾਂਡਾ 'ਚ ਇਕ ਬੱਚਾ ਘਰ ਵਿਚ ਤਿਆਰ ਕੀਤੇ ਜਾ ਰਹੇ ਪਖਾਨੇ ਵਾਲੇ ਖੱਡੇ 'ਚ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ । 
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਾਂਡਾ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਉਸ ਦਾ ਪੁੱਤਰ ਸਾਜਨ ਘਰ ਵਿਚ ਪੁੱਟੇ ਹੋਏ ਪਖਾਨੇ ਵਾਲੇ ਖੱਡੇ 'ਚ ਅਚਾਨਕ ਡਿੱਗ ਗਿਆ, ਜਿਸ ਕਾਰਨ ਉਸ ਦੀ ਬਾਂਹ 'ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਸਮੇਂ-ਸਿਰ ਗ੍ਰਾਂਟ ਨਾ ਮਿਲਣ ਕਾਰਨ ਪਖਾਨਿਆਂ ਦੀ ਉਸਾਰੀ ਕਈ ਦਿਨਾਂ ਤੋਂ ਰੁਕੀ ਹੋਈ ਹੈ ।


Related News