FPI ਦਾ ਯੂ-ਟਰਨ, ਜੂਨ ਮਹੀਨੇ ’ਚ ਖਰੀਦੇ 26,565 ਕਰੋੜ ਦੇ ਸ਼ੇਅਰ

07/01/2024 3:19:11 PM

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਨਵੇਂ ਵਿੱਤੀ ਸਾਲ ’ਚ ਪਹਿਲੀ ਵਾਰ ਭਾਰਤੀ ਬਾਜ਼ਾਰ ’ਚ ਯੂ-ਟਰਨ ਲਿਆ ਹੈ।

ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਬਿਕਵਾਲੀ ਕਰ ਰਹੇ ਐੱਫ. ਪੀ. ਆਈ. ਨੇ ਜੂਨ ਮਹੀਨੇ ’ਤ ਭਾਰਤੀ ਬਾਜ਼ਾਰ ’ਚ ਖਰੀਦਦਾਰੀ ’ਤੇ ਧਿਆਨ ਦਿੱਤਾ ਹੈ।

ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਿਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਦੇ ਅੰਕੜਿਆਂ ਅਨੁਸਾਰ ਜੂਨ ਮਹੀਨੇ ’ਚ ਐੱਫ. ਪੀ. ਆਈ. ਨੇ 25,565 ਕਰੋੜ ਰੁਪਏ ਦੇ ਭਾਰਤੀ ਸ਼ੇਅਰ ਖਰੀਦੇ ਹਨ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਰੁਖ ’ਚ ਜੂਨ ਦੇ ਆਖਰੀ ਦੋ ਹਫਤਿਆਂ ’ਚ ਬਦਲਾਅ ਆਇਆ ਹੈ। ਉਸ ਤੋਂ ਪਹਿਲੇ ਦੋ ਹਫਤਿਆਂ ਦੌਰਾਨ ਤਾਂ ਐੱਫ. ਪੀ. ਆਈ. ਦਾ ਬੀਤੇ ਦੋ ਮਹੀਨਿਆਂ ਤੋਂ ਜਾਰੀ ਬਿਕਵਾਲੀ ਦਾ ਦੌਰ ਬਰਕਰਾਰ ਹੁੰਦਾ ਦਿਸ ਰਿਹਾ ਸੀ।

ਵਿੱਤੀ ਸਾਲ ’ਚ ਪਹਿਲੀ ਵਾਰ ਐੱਫ. ਪੀ. ਆਈ. ਬਣੇ ਲਿਵਾਲ

ਜੂਨ ਮਹੀਨੇ ਦੇ ਸ਼ੁਰੂਆਤੀ ਦੋ ਹਫ਼ਤਿਆਂ ’ਚ ਐੱਫ. ਪੀ. ਆਈ. ਨੇ ਕਰੀਬ 15,000 ਕਰੋੜ ਰੁਪਏ ਦੇ ਸ਼ੇਅਰਾਂ ਦੀ ਬਿਕਵਾਲੀ ਕੀਤੀ ਸੀ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ 25,586 ਕਰੋੜ ਰੁਪਏ ਦੇ ਭਾਰਤੀ ਸ਼ੇਅਰ ਦੀ ਬਿਕਵਾਲੀ ਕੀਤੀ ਸੀ।

ਉਥੇ ਹੀ ਚਾਲੂ ਵਿੱਤੀ ਸਾਲ ਦੇ ਪਹਿਲੇ ਮਹੀਨੇ ਅਪ੍ਰੈਲ ’ਚ ਐੱਫ. ਪੀ. ਆਈ. 8,671 ਕਰੋੜ ਰੁਪਏ ਦੇ ਬਿਕਵਾਲ (ਵਿਕਰੇਤਾ) ਰਹੇ ਸਨ। ਇਸ ਤਰ੍ਹਾਂ ਲਗਾਤਾਰ ਦੋ ਮਹੀਨੇ ਬਿਕਵਾਲ ਰਹਿਣ ਤੋਂ ਬਾਅਦ ਜੂਨ ’ਚ ਐੱਫ. ਪੀ. ਆਈ. ਲਿਵਾਲ (ਖਰੀਦਦਾਰ) ਬਣੇ ਹਨ।

ਪੂਰੇ ਸਾਲ ਦੇ ਹਿਸਾਬ ਨਾਲ ਅਜੇ ਵੀ ਬਿਕਵਾਲੀ

ਐੱਫ. ਪੀ. ਆਈ. ਨੇ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ 2024 ’ਚ 25,744 ਕਰੋੜ ਰੁਪਏ ਦੇ ਭਾਰਤੀ ਸ਼ੇਅਰਾਂ ਦੀ ਬਿਕਵਾਲੀ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਦੋ ਮਹੀਨੇ ਤੱਕ ਉਹ ਲਿਵਾਲ ਬਣੇ ਰਹੇ ਸਨ। ਫਰਵਰੀ 2024 ’ਚ ਐੱਫ. ਪੀ. ਆਈ. ਨੇ 1,539 ਕਰੋੜ ਰੁਪਏ ਦੇ ਸ਼ੇਅਰਾਂ ਦੀ ਲਿਵਾਲੀ ਕੀਤੀ ਸੀ।

ਉਸ ਤੋਂ ਬਾਅਦ ਮਾਰਚ ’ਚ ਐੱਫ. ਪੀ. ਆਈ. ਨੇ 35,098 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦਦਾਰੀ ਕੀਤੀ ਸੀ ਪਰ ਇਸ ਤੋਂ ਬਾਅਦ ਉਹ ਮੁੜ ਬਿਕਵਾਲੀ ਕਰਨ ਲੱਗ ਗਏ ਸਨ।

ਇਨ੍ਹਾਂ ਕਾਰਨਾਂ ਕਰ ਕੇ ਐੱਫ. ਪੀ. ਆਈ. ਬਦਲਿਆ ਰੁਖ

ਜੂਨ ਮਹੀਨੇ ’ਚ ਐੱਫ. ਪੀ. ਆਈ. ਅਜਿਹੇ ਸਮੇਂ ਲਿਵਾਲੀ ਦੇ ਰਾਹ ’ਤੇ ਵਾਪਸ ਪਰਤੇ ਹਨ, ਜਦੋਂ ਕੁਝ ਹੀ ਦਿਨਾਂ ਬਾਅਦ ਵਿੱਤੀ ਸਾਲ 2024-25 ਦਾ ਪੂਰਨ ਬਜਟ ਪੇਸ਼ ਹੋਣ ਵਾਲਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੱਲ ਤੋਂ ਸ਼ੁਰੂ ਹੋ ਰਹੇ ਮਹੀਨੇ ਦੇ ਤੀਜੇ ਹਫ਼ਤੇ ਦੌਰਾਨ 2024-25 ਦਾ ਪੂਰਨ ਬਜਟ ਪੇਸ਼ ਕਰੇਗੀ।

ਇਸ ਤੋਂ ਪਹਿਲਾਂ ਜੇ. ਐੱਮ. ਫਾਈਨਾਂਸ਼ੀਅਲ ਨੇ ਆਪਣੇ ਇੰਡੈਕਸ ਵਿਚ ਭਾਰਤ ਸਰਕਾਰ ਦੇ ਬਾਂਡ ਨੂੰ ਥਾਂ ਦਿੱਤੀ ਹੈ। ਇਸ ਨੇ ਵੀ ਐੱਫ. ਪੀ. ਆਈ. ਨੂੰ ਰੁਖ਼ ਬਦਲਣ ਲਈ ਉਤਸ਼ਾਹਿਤ ਕੀਤਾ ਹੈ।


Harinder Kaur

Content Editor

Related News