ਫਰਾਂਸ ''ਚ ਵੋਟਿੰਗ ਤੋਂ ਬਾਅਦ ਏਸ਼ੀਆਈ ਸਟਾਕ ਬਾਜ਼ਾਰ 2.5% ਵਧਿਆ, ਯੂਰੋ ਵੀ ਚੜ੍ਹਿਆ

Monday, Jul 01, 2024 - 03:06 PM (IST)

ਫਰਾਂਸ ''ਚ ਵੋਟਿੰਗ ਤੋਂ ਬਾਅਦ ਏਸ਼ੀਆਈ ਸਟਾਕ ਬਾਜ਼ਾਰ 2.5% ਵਧਿਆ, ਯੂਰੋ ਵੀ ਚੜ੍ਹਿਆ

ਸਿੰਗਾਪੁਰ : ਫਰਾਂਸ ਦੇ ਸ਼ੇਅਰਾਂ 'ਚ ਸੋਮਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ। ਸੱਜੇ-ਪੱਖੀ ਪਾਰਟੀ ਵੱਲੋਂ ਚੋਣਾਂ ਵਿੱਚ ਲੀਡ ਲੈਣ ਤੋਂ ਬਾਅਦ ਫਰਾਂਸ ਦੇ ਸ਼ੇਅਰਾਂ ਵਿੱਚ 2.5 ਫੀਸਦੀ ਦਾ ਵਾਧਾ ਹੋਇਆ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਸੱਜੇ-ਪੱਖੀ ਨੈਸ਼ਨਲ ਰੈਲੀ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਨੇ 34% ਵੋਟਾਂ ਜਿੱਤੀਆਂ, ਖੱਬੇਪੱਖੀ ਐਨਐਫਪੀ ਗੱਠਜੋੜ 28% ਨਾਲ ਦੂਜੇ ਅਤੇ ਮੈਕਰੋਨ ਦੇ ਗੱਠਜੋੜ ਨੇ 20% ਵੋਟਾਂ ਹਾਸਲ ਕੀਤੀਆਂ। ਫਰਾਂਸ ਦਾ ਬੈਂਚਮਾਰਕ ਸੀਏਸੀ 40 ਇੰਡੈਕਸ ਲੰਡਨ ਦੇ ਸਮੇਂ ਸਵੇਰੇ 8:47 ਵਜੇ 2.2% ਵਧਿਆ ਸੀ।

ਐਗਜ਼ਿਟ ਪੋਲ 'ਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ 

ਸੀਐਨਐਨ ਦੀ ਰਿਪੋਰਟ ਅਨੁਸਾਰ, ਅਗਲੇ ਐਤਵਾਰ ਨੂੰ ਦੂਜੇ ਗੇੜ ਦੀ ਵੋਟਿੰਗ ਤੋਂ ਬਾਅਦ, ਆਰਐਨ 577 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ ਵਿੱਚ 230 ਤੋਂ 280 ਸੀਟਾਂ ਜਿੱਤ ਸਕਦੀ ਹੈ, ਜੋ ਕਿ ਪੂਰਨ ਬਹੁਮਤ ਲਈ ਲੋੜੀਂਦੀਆਂ 289 ਸੀਟਾਂ ਤੋਂ ਘੱਟ ਹੈ। ਖੱਬੇਪੱਖੀ ਗਠਜੋੜ ਨਿਊ ਪਾਪੂਲਰ ਫਰੰਟ (ਐੱਨ.ਐੱਫ.ਪੀ.) ਨੂੰ 125 ਤੋਂ 165 ਸੀਟਾਂ ਮਿਲਣ ਦੀ ਉਮੀਦ ਹੈ, ਜਦੋਂ ਕਿ ਮੈਕਰੋਨ ਦੇ ਐਨਸੈਂਬਲ ਅਤੇ ਉਸ ਦੇ ਸਹਿਯੋਗੀ 70 ਤੋਂ 100 ਸੀਟਾਂ ਜਿੱਤ ਸਕਦੇ ਹਨ।
 


author

Harinder Kaur

Content Editor

Related News