‘ਭਾਰਤ 2 ਸਾਲ ’ਚ ਬਣ ਜਾਵੇਗਾ ਤੀਜਾ ਸਭ ਤੋਂ ਵੱਡਾ ਕੌਮਾਂਤਰੀ ਬਾਜ਼ਾਰ’
Monday, Jul 01, 2024 - 02:56 PM (IST)
ਨਵੀਂ ਦਿੱਲੀ (ਭਾਸ਼ਾ) - ਜਾਪਾਨੀ ਖਪਤਕਾਰ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੂੰ ਉਮੀਦ ਹੈ ਕਿ ਭਾਰਤ ਅਗਲੇ ਦੋ ਸਾਲਾਂ ’ਚ ਉਸਦੇ ਘਰੇਲੂ ਬਾਜ਼ਾਰ ਤੋਂ ਅੱਗੇ ਨਿਕਲ ਜਾਵੇਗਾ ਅਤੇ ਕੰਪਨੀ ਲਈ ਕੌਮਾਂਤਰੀ ਪੱਧਰ ’ਤੇ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ। ਕੰਪਨੀ ਨੂੰ ਇਸ ਸਮੇਂ ਤੱਕ ਭਾਰਤ ’ਚ ਆਮਦਨ 10,000 ਕਰੋੜ ਰੁਪਏ ਤੱਕ ਪਹੁੰਚਣ ਉਮੀਦ ਹੈ।
ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਸੁਨੀਲ ਨਈਅਰ ਨੇ ਕਿਹਾ ਕਿ ਕੰਪਨੀ ਨੇ ਦੇਸ਼ ’ਚ 2022-23 ਵਿਚ 6353 ਕਰੋੜ ਰੁਪਏ ਦਾ ਮਾਲੀਏ ਇਕੱਠਾ ਕੀਤਾ ਹੈ ਅਤੇ ਵਾਧੇ ਨੂੰ ਰਫਤਾਰ ਦੇਣ ਲਈ ਉਹ ਆਪਣੇ ਆਡੀਓ (ਸੁਣਨ ਵਾਲੇ ਯੰਤਰਾਂ) ਅਤੇ ਇਮੇਜਿੰਗ (ਦਿਸਣ ਵਾਲੇ) ਉਤਪਾਦਾਂ ਤੋਂ ਇਲਾਵਾ ਪ੍ਰੀਮੀਅਮ ਟੈਲੀਵਿਜ਼ਨ ਹਿੱਸੇ ’ਤੇ ਦਾਅ ਲਾ ਰਹੀ ਹੈ।
ਉਨ੍ਹਾਂ ਅਨੁਸਾਰ, ਸੋਨੀ ਇੰਡੀਆ ਗੇਮਿੰਗ ਖੇਤਰ ਅਤੇ ਇਮੇਜਿੰਗ ਕਾਰੋਬਾਰ ਦੇ ਤੇਜ਼ ਵਾਧੇ ’ਤੇ ਵੀ ਵੱਡਾ ਦਾਅ ਲਾ ਰਹੀ ਹੈ।