ਰਾਜਾ ਵੜਿੰਗ ਦੇ ਚੋਣ ਪ੍ਰਚਾਰ 'ਚ ਵੜ ਗਿਆ ਸਾਨ੍ਹ, ਭੱਜ ਕੇ ਬਚਾਈ ਜਾਨ, ਦੇਖੋ ਮੌਕੇ ਦੀ ਵੀਡੀਓ

Monday, Jul 01, 2024 - 04:41 PM (IST)

ਰਾਜਾ ਵੜਿੰਗ ਦੇ ਚੋਣ ਪ੍ਰਚਾਰ 'ਚ ਵੜ ਗਿਆ ਸਾਨ੍ਹ, ਭੱਜ ਕੇ ਬਚਾਈ ਜਾਨ, ਦੇਖੋ ਮੌਕੇ ਦੀ ਵੀਡੀਓ

ਜਲੰਧਰ : ਜਲੰਧਰ 'ਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਭ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਇੱਥੇ ਪਹੁੰਚੇ ਹੋਏ ਸਨ। ਇਸ ਦੌਰਾਨ ਜਦੋਂ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉੱਥੇ ਇਕ ਬੇਕਾਬੂ ਹੋਇਆ ਸਾਨ੍ਹ ਆ ਗਿਆ, ਜਿਸ ਨੇ ਭੜਥੂ ਪਾ ਦਿੱਤਾ। ਸਾਰੇ ਲੋਕ ਇੱਧਰ-ਉਧਰ ਦੌੜਨ ਲੱਗ ਪਏ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ! ਅਗਲੇ 3-4 ਦਿਨਾਂ ਲਈ ਕੋਈ ਪਲਾਨ ਹੈ ਤਾਂ ਪੜ੍ਹੋ ਇਹ ਖ਼ਬਰ

ਰਾਜਾ ਵੜਿੰਗ ਇਕ ਸਾਈਡ 'ਤੇ ਖੜ੍ਹੇ ਹੋ ਗਏ ਅਤੇ ਸਕਿਓਰਿਟੀ ਵੀ ਲਾਂਭੇ ਹੋ ਗਈ, ਹਾਲਾਂਕਿ ਜੇਕਰ ਇਸ ਦੌਰਾਨ ਕੋਈ ਬੰਦਾ ਸਾਨ੍ਹ ਦੇ ਸਾਹਮਣੇ ਆ ਜਾਂਦਾ ਤਾਂ ਉਸ ਦਾ ਬਚਾਅ ਹੋਣਾ ਮੁਸ਼ਕਲ ਸੀ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਵਿਅਕਤੀ ਨੂੰ ਨੁਕਸਾਨ ਪੁੱਜਣ ਦੀ ਖ਼ਬਰ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ ਬੰਦ, ਤਿਰਪਾਲਾਂ ਨਾਲ ਢੱਕੇ ਗਏ ਸਾਰੇ ਬੂਥ (ਤਸਵੀਰਾਂ)
ਹਾਲਾਂਕਿ ਇਕ ਵਿਅਕਤੀ ਜ਼ਰੂਰ ਸਾਨ੍ਹ ਦੇ ਅੱਗੇ ਆ ਗਿਆ ਸੀ ਪਰ ਫੁਰਤੀ ਨਾਲ ਉਹ ਦੌੜ ਕੇ ਪਾਸੇ ਹੋ ਗਏ ਅਤੇ ਆਪਣੀ ਜਾਨ ਬਚਾ ਲਈ। ਇਸ ਤੋਂ ਬਾਅਦ ਸਾਨ੍ਹ ਉੱਥੋਂ ਚਲਾ ਗਿਆ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਰਾਜਾ ਵੜਿੰਗ ਨੂੰ ਉੱਥੇ ਕੱਢਿਆ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਨਾਲ ਜਲੰਧਰ ਵੈਸਟ ਵਿਧਾਨ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਕਰਨ ਆਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News