ਐਮ. ਪੀ. ਘੁਬਾਇਆਂ ਨੂੰ ਮੰਗ ਪੱਤਰ ਦੇ ਕੇ ਪੱਕੀ ਸੜਕ ਬਨਾਉਣ ਦੀ ਕੀਤੀ ਮੰਗ

05/13/2018 4:05:28 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪਿੰਡ ਨੂਰਪੁਰ ਕ੍ਰਿਪਾਲਕੇ ਤੋਂ ਸ਼ਿਵਪੁਰ ਕੁਕਰੀਆ ਤੱਕ ਪੱਕੀ ਸੜਕ ਬਨਾਉਣ ਲਈ ਸਰਪੰਚ ਖੜਕ ਸਿੰਘ ਅਤੇ ਪਿੰਡ ਦੇ ਆਗੂਆ ਨੇ ਐੱਮ. ਪੀ. ਸ਼ੇਰ ਸਿੰਘ ਘੁਬਾਇਆ ਨੂੰ ਸਥਾਨਕ ਫੱਤਣਵਾਲਾ ਨਿਵਾਸ ਵਿਖੇ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਨੂੰ ਪਿੰਡ ਵਾਸੀਆ ਨੇ ਕਿਹਾ ਕਿ ਤਕਰੀਬਨ ਡੇਢ ਕਿੱਲੋਮੀਟਰ ਤੱਕ ਦਾ ਇਹ ਰਸਤਾ ਕੱਚਾ ਹੈ ਅਤੇ ਇਸ ਸੜਕ ਨੂੰ ਪੱਕੀ ਬਣਾਉਣ 'ਤੇ ਦੋਹਾਂ ਪਿੰਡਾਂ ਨੂੰ ਫਾਇਦਾ ਹੋਵੇਗਾ। 
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ, ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਅਤੇ ਸਾਬਕਾ ਚੇਅਰਮੈਨ ਮਨਜੀਤ ਬਰਾੜ ਫੱਤਣਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਘੁਬਾਇਆ ਨੇ ਪਿੰਡ ਦੇ ਸਰਪੰਚ ਖੜਕ ਸਿੰਘ ਅਤੇ ਪਿੰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਇਹ ਸੜਕ ਐਮ.ਪੀ ਕੋਟੇ ਦੇ ਫੰਡ ਰਾਹੀ ਜਲਦ ਤੋਂ ਜਲਦ ਮਨਜੂਰ ਕਰਵਾ ਕੇ ਬਣਵਾਈ ਜਾਵੇਗੀ। ਇਸ ਦੌਰਾਨ ਮਿੰਟੂ ਕੰਗ, ਗੁਰਪ੍ਰੀਤ ਬਰਾੜ, ਕਰਮਜੀਤ ਕਰਮਾ, ਮੁਕੇਸ਼ ਬਰੀਵਾਲਾ ਜਗਸੀਰ ਨੰਬਰਦਾਰ ਆਦਿ ਹਾਜ਼ਰ ਸਨ।


Related News