ਬਾਜ਼ਾਰ ''ਚ ਗਿਰਾਵਟ, ਸੈਂਸੈਕਸ 306 ਅੰਕ ਡਿੱਗਿਆ ਤੇ ਨਿਫਟੀ 10430 ''ਤੇ ਬੰਦ

05/23/2018 4:34:41 PM

ਨਵੀਂ ਦਿੱਲੀ — ਸਟਾਕ ਮਾਰਕੀਟ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 306.33 ਅੰਕ ਯਾਨੀ 0.88 ਫੀਸਦੀ ਡਿੱਗ ਕੇ 34,344.91 'ਤੇ ਅਤੇ ਨਿਫਟੀ 106.35 ਅੰਕ ਯਾਨੀ 1.01 ਫੀਸਦੀ ਡਿੱਗ ਕੇ 10,430.35 'ਤੇ ਬੰਦ ਹੋਇਆ।
ਮਿਡ ਸਮਾਲਕੈਪ ਸ਼ੇਅਰਾਂ ਵਿਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.24 ਫੀਸਦੀ ਅਤੇ ਸਮਾਲਕੈਪ ਇੰਡੈਕਸ 0.47 ਫੀਸਦੀ ਡਿੱਗ ਕੇ ਬੰਦ ਹੋਇਆ। ਨਿਫਟੀ ਦਾ ਮਿਡਕੈਪ 100 ਇੰਡੈਕਸ 0.61 ਫੀਸਦੀ ਡਿੱਗ ਕੇ ਬੰਦ ਹੋਇਆ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ,ਆਟੋ,ਫਾਰਮਾ,ਆਈ.ਟੀ ਅਤੇ ਮੈਟਲ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 93 ਅੰਕ ਦੀ ਗਿਰਾਵਟ ਦੇ ਨਾਲ 25684 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਫਾਰਮਾ ਵਿਚ 0.61 ਫੀਸਦੀ, ਨਿਫਟੀ ਆਟੋ 'ਚ 0.48 ਫੀਸਦੀ, ਆਈ.ਟੀ. 'ਚ 0.15 ਫੀਸਦੀ, ਨਿਫਟੀ ਮੈਟਲ 'ਚ 3.74 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਟਾਪ ਗੇਨਰਜ਼
ਐੱਸ.ਬੀ.ਆਈ., ਸਿਪਲਾ, ਐੱਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਸਨ ਫਾਰਮਾ, ਟਾਟਾ ਮੋਟਰਜ਼
ਟਾਪ ਲੂਜ਼ਰਜ਼
ਐੱਚ.ਪੀ.ਸੀ. ਐੱਲ., ਟਾਟਾ ਸਟੀਲ, ਬੀ.ਪੀ.ਸੀ.ਐੱਲ., ਵੇਦਾਂਤਾ, ਓ.ਐੱਨ.ਜੀ.ਸੀ., ਡਾ.ਰੈਡੀਜ਼ ਲੈਬ, ਆਈ.ਟੀ.ਸੀ.


Related News