ਚੰਡੀਗੜ੍ਹ ਦੇ ਟੈਕਸੀ ਡਰਾਈਵਰ ਦੀ ਕਿਸਮਤ ਨੇ ਮਾਰੀ ਪਲਟੀ, ਬਣਿਆ ਕਰੋੜਪਤੀ

Friday, Apr 27, 2018 - 11:11 AM (IST)

ਚੰਡੀਗੜ੍ਹ ਦੇ ਟੈਕਸੀ ਡਰਾਈਵਰ ਦੀ ਕਿਸਮਤ ਨੇ ਮਾਰੀ ਪਲਟੀ, ਬਣਿਆ ਕਰੋੜਪਤੀ

ਚੰਡੀਗੜ੍ਹ (ਬਿਊਰੋ) : ਅਕਸਰ ਇਹ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਚੰਡੀਗੜ੍ਹ 'ਚ ਟੈਕਸੀ ਚਲਾਉਣ ਵਾਲੇ ਡਰਾਈਵਰ ਨਾਲ ਹੋਇਆ, ਜੋ ਕਿ ਦੇਖਦੇ ਹੀ ਦੇਖਦੇ ਕਰੋੜਪਤੀ ਬਣ ਗਿਆ। 
ਅਸਲ 'ਚ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਵਿਸਾਖੀ ਬੰਪਰ-2018 ਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਇਕ ਇਨਾਮ ਨਿਰਮਲ ਸਿੰਘ ਪੁੱਤਰ ਸੋਹਣ ਸਿੰਘ, ਵਾਸੀ ਪਿੰਡ ਲੇਲਾਂ, ਜ਼ਿਲਾ ਪਟਿਆਲਾ ਦਾ ਨਿਕਲਿਆ ਹੈ, ਜੋ ਕਿ ਚੰਡੀਗੜ੍ਹ ਵਿਖੇ ਟੈਕਸੀ ਡਰਾਈਵਰ ਹੈ। ਨਿਰਮਲ ਸਿੰਘ ਨੇ ਖਰੀਦੀ ਗਈ ਟਿਕਟ ਨੰਬਰ ਬੀ-758200 'ਤੇ ਇਹ ਇਨਾਮ ਕਲੇਮ ਕਰ ਦਿੱਤਾ ਹੈ।
ਲਾਟਰੀ ਵਿਭਾਗ ਦੇ ਇਕ ਬੁਲਾਰੇ ਮੁਤਾਬਕ ਨਿਰਮਲ ਸਿੰਘ ਨੇ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਪੂਰੀ ਈਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਜਾਣ ਸਬੰਧੀ ਆਪਣੀ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।


Related News