ਪੰਜਾਬ: ਚਮਕ ਗਈ ਕਬਾੜੀਏ ਦੀ ਕਿਸਮਤ! ਅਚਾਨਕ ਮਿਲਿਆ 15,00,000 ਰੁਪਏ ਦਾ ''ਤੋਹਫ਼ਾ''
Wednesday, Aug 13, 2025 - 04:22 PM (IST)

ਮੋਗਾ (ਕਸ਼ਿਸ਼ ਸਿੰਗਲਾ): ਕਹਿੰਦੇ ਨੇ ਕਿ ਨੀਯਤ ਸਾਫ਼ ਰੱਖੋ ਤਾਂ ਰੱਬ ਆਪ ਹੀ ਕੋਈ ਨਾ ਕੋਈ ਰਾਹ ਜ਼ਰੂਰ ਬਣਾ ਦਿੰਦਾ ਹੈ। ਅਜਿਹਾ ਹੀ ਹੋਇਆ ਹੈ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਰਹਿਣ ਵਾਲੇ ਇਕ ਕਬਾੜੀਏ ਦੇ ਨਾਲ। ਬੀਮਾਰੀ ਤੇ ਹੋਰ ਮਜਬੂਰੀਆਂ ਕਾਰਨ ਉਹ ਲੱਖਾਂ ਰੁਪਏ ਦੇ ਕਰਜ਼ੇ ਥੱਲੇ ਆ ਗਿਆ ਸੀ ਤੇ ਇੰਨੇ ਪੈਸਿਆਂ ਦਾ ਕਰਜ਼ਾ ਲਾਹੁਣ ਦਾ ਕੋਈ ਰਾਹ ਨਜ਼ਰ ਨਹੀਂ ਸੀ ਆਉਂਦਾ, ਪਰ ਅਚਾਨਕ ਉਸ ਦੀ ਕਿਸਮਤ ਦੀ ਅਜਿਹੀ ਪਲਟੀ ਮਾਰੀ ਕਿ ਉਹ ਲੱਖਾਂ ਰੁਪਏ ਦਾ ਮਾਲਕ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ! 50 ਰੁਪਏ ਬਦਲੇ ਮਿਲ ਰਹੇ 25,00,000 ਰੁਪਏ, ਜਾਣੋ ਕਿਵੇਂ
ਕਿਸਮਤ ਕਿਵੇਂ ਖੇਡਦੀ ਹੈ ਇਸ ਦੀ ਤਾਜ਼ਾ ਮਿਸਾਲ ਬਾਘਾ ਪੁਰਾਣਾ ਦੇ ਇਕ ਕਬਾੜ ਦੇ ਕੰਮ ਕਰਨ ਵਾਲੇ ਰਾਜੂ ਵੱਲ ਵੇਖ ਕੇ ਪਤਾ ਲੱਗਦਾ ਹੈ। ਰਾਜੂ ਨੇ ਆਪਣੇ ਲਈ ਲਾਟਰੀ ਦੀ ਟਿਕਟ ਖਰੀਦੀ ਵੀ ਨਹੀਂ, ਫ਼ਿਰ ਵੀ ਉਸ ਦਾ 15 ਲੱਖ ਰੁਪਏ ਦਾ ਇਨਾਮ ਨਿਕਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜੂ ਨੇ ਦੱਸਿਆ ਕਿ ਉਹ ਨਿਹਾਲ ਸਿੰਘ ਵਾਲਾ ਵਿਖੇ ਕਬਾੜ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਅਤੇ ਪੁੱਤਰ ਬਾਘਾ ਪੁਰਾਣਾ ਵਿਖੇ ਲਾਟਰੀਆਂ ਤੇ ਹੋਰ ਸਾਮਾਨ ਵੇਚਦੇ ਹਨ। ਇਕ ਗਾਹਕ ਨੇ ਉਨ੍ਹਾਂ ਤੋਂ ਤਿੰਨ ਲਾਟਰੀਆਂ ਮੰਗਵਾਈਆਂ ਸੀ, ਪਰ ਉਸ ਵੱਲੋਂ ਦੋ ਹੀ ਲਾਟਰੀਆਂ ਲਿੱਤੀਆਂ ਗਈਆਂ ਅਤੇ ਇਕ ਲਾਟਰੀ ਬੱਚ ਗਈ। ਜਦੋਂ ਲਾਟਰੀ ਦਾ ਨਤੀਜਾ ਨਿਕਲਿਆ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ, ਕਿਉਂਕਿ ਉਨ੍ਹਾਂ ਕੋਲ ਪਈ ਟਿਕਟ ਉੱਪਰ 15 ਲੱਖ ਰੁਪਏ ਦਾ ਇਨਾਮ ਨਿਕਲ ਆਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਜੇਲ੍ਹਾਂ ਨੂੰ ਅਸਲ ਸੁਧਾਰ ਕੇਂਦਰਾਂ ’ਚ ਬਦਲਣ ਦਾ ਐਲਾਨ
ਰਾਜੂ ਨੇ ਇਹ ਵੀ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਬਿਮਾਰ ਚੱਲ ਰਿਹਾ ਸੀ ਅਤੇ ਉਸ ਦੀ ਯਾਦਦਾਸ਼ਤ ਵੀ ਜਾ ਚੁੱਕੀ ਸੀ। ਹੁਣ ਉਹ ਠੀਕ ਹੈ ਤੇ ਉਹ ਸਾਰੇ ਲੈਣਦਾਰਾਂ ਦੇ ਪੈਸੇ ਮੋੜਣਾ ਚਾਹੁੰਦਾ ਸੀ। ਉਸ ਨੇ ਪੈਸੇ ਵਾਪਸ ਮੋੜਣ ਦੀ ਨੀਯਤ ਰੱਖੀ, ਇਸੇ ਲਈ ਰੱਬ ਨੇ ਉਸ ਨੂੰ ਭਾਗ ਲਾਏ ਹਨ। ਉਸ ਨੇ ਦੱਸਿਆ ਕਿ ਉਸ ਉੱਪਰ ਪੰਜ ਲੱਖ ਰੁਪਏ ਦਾ ਕਰਜ਼ਾ ਹੈ ਅਤੇ ਉਹ ਹੁਣ ਲਾਟਰੀ ਨਿਕਲਣ ਤੋਂ ਬਾਅਦ ਇਹ ਕਰਜ਼ਾ ਉਤਾਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8