ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ

Monday, Aug 18, 2025 - 11:22 AM (IST)

ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ

ਪਠਾਨਕੋਟ (ਸ਼ਾਰਦਾ)-ਜੰਮੂ ਮੰਡਲ ’ਚ ਹੋਈ ਭਾਰੀ ਵਰਖਾ ਕਾਰਨ ਬੁੱਧੀ-ਕਠੂਆ ਰੇਲਖੰਡ ਵਿਚ ਪੁਲ ਨੰਬਰ 43 ’ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੋਣ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਰੇਲਗੱਡੀ ਨੰਬਰ 22431, 19803 ਅਤੇ 12331 ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਸ਼ਾਰਟ ਟਰਮੀਨੇਟ ਕੀਤਾ ਗਿਆ ਤਾਂ ਜੋ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ ਅਤੇ ਉਨ੍ਹਾਂ ਨੂੰ ਚਾਹ-ਪਾਣੀ ਵਰਗੀਆਂ ਮੂਲ ਸਹੂਲਤਾਂ ਮਿਲਦੀਆਂ ਰਹਿਣ।

ਇਹ ਵੀ ਪੜ੍ਹੋ- ਹਰੀਕੇ ਹੈਡਰ 'ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ ਦੇ ਪਿੰਡ (ਵੀਡੀਓ)

ਇਸਦੇ ਨਾਲ ਰੇਲਗੱਡੀ ਨੰਬਰ 22432, 19804 ਅਤੇ 12332 ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਸ਼ਾਰਟ ਓਰਜਿਨੇਟ ਕੀਤਾ ਗਿਆ। ਯਾਤਰੀਆਂ ਨੂੰ ਪ੍ਰਭਾਵਿਤ ਗੱਡੀਆਂ ਬਾਰੇ ਜਾਣਕਾਰੀ ਮਿਲਦੀ ਰਹੇ, ਇਸ ਲਈ ਸਟੇਸ਼ਨਾਂ ’ਤੇ ਹੈਲਪ ਡੈਸਕ ਲਾਏ ਗਏ ਹਨ ਅਤੇ ਪਬਲਿਕ ਐਡਰੈੱਸ ਸਿਸਟਮ ਰਾਹੀਂ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਹਿਮਾਚਲ 'ਚ ਮਰੇ ਪੰਜਾਬ ਦੇ 4 ਸ਼ਰਧਾਲੂਆਂ ਦਾ ਇਕੱਠਿਆਂ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪੂਰਾ ਪਰਿਵਾਰ

ਯਾਤਰੀਆਂ ਨੂੰ ਮੈਸੇਜ ਰਾਹੀਂ ਵੀ ਜਾਣਕਾਰੀ ਭੇਜੀ ਗਈ। ਰਿਫੰਡ ਲਈ ਵਾਧੂ ਕਾਊਂਟਰਾਂ ਦੀ ਵੀ ਵਿਵਸਥਾ ਕੀਤੀ ਗਈ। ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਖ਼ੁਦ ਜਲੰਧਰ ਕੈਂਟ ਸਟੇਸ਼ਨ ’ਤੇ ਹਾਜ਼ਰ ਰਹੇ, ਤਾਂ ਜੋ ਕਿਸੇ ਯਾਤਰੀ ਨੂੰ ਦਿੱਕਤ ਨਾ ਆਵੇ। ਟਿਕਟ ਚੈਂਕਿੰਗ ਸਟਾਫ ਨੇ ਆਰ. ਪੀ. ਐੱਫ. ਦੀ ਮਦਦ ਨਾਲ ਯਾਤਰੀਆਂ ਨੂੰ ਉਨ੍ਹਾਂ ਦੇ ਮੰਜ਼ਿਲ ਤੱਕ ਪਹੁੰਚਾਉਣ ਲਈ ਉੱਚਿਤ ਰੇਲਗੱਡੀਆਂ ਦੀ ਜਾਣਕਾਰੀ ਦਿੰਦੇ ਹੋਏ ਪੂਰਾ ਯਤਨ ਕੀਤਾ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News