ਸੁਸ਼ੀਲ ਤੇ ਸਾਕਸ਼ੀ ਨੂੰ ਏਸ਼ੀਆਡ ਟ੍ਰਾਇਲ ''ਚੋਂ ਬਾਹਰ ਰਹਿਣ ਦੀ ਮਨਜ਼ੂਰੀ

05/26/2018 2:21:21 AM

ਨਵੀਂ ਦਿੱਲੀ—ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਤੇ ਸਾਕਸ਼ੀ ਮਲਿਕ ਸਮੇਤ ਚਾਰ ਪਹਿਲਵਾਨਾਂ ਨੂੰ ਅਗਲੇ ਮਹੀਨੇ ਹੋਣ ਵਾਲੇ ਟ੍ਰਾਇਲ ਤੋਂ ਬਾਹਰ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਭਾਰਤੀ ਕੁਸ਼ਤੀ ਮਹਾਸੰਘ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਕਿ ਮਹਾਸੰਘ ਨੇ ਸੁਸ਼ੀਲ, ਸਾਕਸ਼ੀ, ਵਿਨੇਸ਼ ਫੋਗਟ ਤੇ ਬਜਰੰਗ ਪੂਨੀਆ ਨੂੰ ਖੁਦ ਤਿਆਰੀ ਕਰਨ ਤੇ ਟ੍ਰਾਇਲ ਤੋਂ ਬਾਹਰ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨੇ ਇਸ ਦੀ ਬੇਨਤੀ ਕੀਤੀ ਸੀ।  ਅਜੇ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਜਾਣਾ ਬਾਕੀ ਹੈ ਪਰ ਅਧਿਕਾਰੀ ਨੇ ਕਿਹਾ ਕਿ ਮਹਾਸੰਘ ਦਾ ਮੰਨਣਾ ਹੈ ਕਿ ਇਨ੍ਹਾਂ ਪਹਿਲਵਾਨਾਂ ਨੇ ਸਮੇਂ-ਸਮੇਂ 'ਤੇ ਖੁਦ ਨੂੰ ਸਾਬਤ ਕੀਤਾ ਹੈ ਤੇ ਇਹ ਫੈਸਲਾ ਇਸ ਤੱਥ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ ਹੈ ਕਿ ਉਨ੍ਹਾਂ ਦੇ ਭਾਰ ਵਰਗ 'ਚ ਉਨ੍ਹਾਂ ਨੂੰ ਚੁਣੌਤੀ ਨਹੀਂ ਮਿਲੇਗੀ।


Related News