ਜੇਲ੍ਹ 'ਚੋਂ ਬਾਹਰ ਆਏ ਕੇਜਰੀਵਾਲ, ਗੱਡੀ 'ਤੇ ਖੜ੍ਹ ਬੋਲੇ- 'ਮੈਂ ਕਿਹਾ ਸੀ ਕਿ ਮੈਂ ਜਲਦੀ ਆਵਾਂਗਾ, ਲਓ ਆ ਗਿਆ...'
Friday, May 10, 2024 - 07:55 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਤਰਿਮ ਜ਼ਮਾਨਤ 'ਤੇ ਤਿਹਾੜ ਜੇਲ੍ਹ 'ਚੋਂ ਬਾਹਰ ਆ ਗਏ ਹਨ। ਉਨ੍ਹਾਂ ਦੇ ਸਵਾਗਤ ਲਈ ਤਿਹਾੜ ਜੇਲ੍ਹ ਦੇ ਬਾਹਰ ਵੱਡੀ ਗਿਣਤੀ 'ਚ 'ਆਪ' ਵਰਕਰ ਮੌਜੂਦ ਰਹੇ। ਕੇਜਰੀਵਾਲ ਆਪਣੀ ਗੱਡੀ ਦੀ ਸਨਰੂਫ ਖੋਲ੍ਹ ਕੇ ਬਾਹਰ ਆਏ ਅਤੇ 'ਆਪ' ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਤੁਹਾਡੇ ਵਿਚਕਾਰ ਆ ਕੇ ਚੰਗਾ ਲੱਗ ਰਿਹਾ ਹੈ। ਮੈਂ ਕਿਹਾ ਸੀ ਕਿ ਮੈਂ ਜਲਦੀ ਆਵਾਂਗਾ, ਲਓ ਆ ਗਿਆ।' ਉਨ੍ਹਾਂ ਕਿਹਾ, 'ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸੁਪਰੀਮ ਕੋਰਟ ਦੇ ਜੱਜਾਂ ਦਾ ਧੰਨਵਾਦ ਕਰਦਾ ਹਾਂ।'
ਕੇਜਰੀਵਾਲ ਨੇ 'ਆਪ' ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਅੱਗੇ ਦਾ ਪਲਾਨ ਦੱਸਿਆ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਯਾਨੀ ਕੱਲ 11 ਵਜੇ ਉਹ ਕਨਾਟ ਪਲੇਸ 'ਤੇ ਹਨੂੰਮਾਨ ਮੰਦਰ ਦਾ ਦਰਸ਼ਨ ਕਰਨਗੇ ਅਤੇ ਦੁਪਹਿਰ 1 ਵਜੇ ਪਾਰਟੀ ਦਫ਼ਤਰ ਪ੍ਰੈੱਸ ਕਾਨਫਰੰਟ ਹੋਵੇਗੀ।
#WATCH | After being released from Tihar Jail, Delhi CM Arvind Kejriwal says, "...I want to thank all of you. You gave me your blessings. I want to thank the judges of the Supreme Court, it is because of them that I am in front of you. We have to save the country from… pic.twitter.com/HDcgRCLED1
— ANI (@ANI) May 10, 2024
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸ਼ੁੱਕਰਵਾਰ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲੀ ਹੈ। ਕੇਜਰੀਵਾਲ ਇੱਕ ਜੂਨ ਤੱਕ ਅੰਤਰਿਮ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਰਹਿ ਸਕਣਗੇ। 2 ਜੂਨ ਨੂੰ ਉਨ੍ਹਾਂ ਨੂੰ ਸੈਰੰਡਰ ਕਰਨਾ ਹੋਵੇਗਾ। 50 ਹਜ਼ਾਰ ਰੁਪਏ ਦੇ ਨਿੱਜੀ ਮੁਚਕਲੇ 'ਤੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ 'ਤੇ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ।
#WATCH | Delhi CM Arvind Kejriwal released from Delhi's Tihar Jail after being granted interim bail in Delhi excise policy case
— ANI (@ANI) May 10, 2024
The Supreme Court granted him interim bail till June 1. pic.twitter.com/Qw80ugnehO
ਇਨ੍ਹਾਂ ਸ਼ਰਤਾਂ 'ਤੇ ਮਿਲੀ ਕੇਜਰੀਵਾਲ ਨੂੰ ਜ਼ਮਾਨਤ
- ਉਨ੍ਹਾਂ ਨੂੰ 50 ਹਜ਼ਾਰ ਰੁਪਏ ਦਾ ਬਾਂਡ ਭਰਨਾ ਹੋਵੇਗਾ
- ਸਮਰਪਣ ਕਰਕੇ 2 ਜੂਨ ਨੂੰ ਜੇਲ੍ਹ 'ਚ ਪਰਤਨਾ ਹੋਵੇਗਾ
- ਮੁੱਖ ਮੰਤਰੀ ਦਫ਼ਤਰ ਅਤੇ ਦਿੱਲੀ ਸਕੱਤਰੇਤ ਵੀ ਨਹੀਂ ਜਾਣਗੇ।
- ਲੈਫਟੀਨੈਂਟ ਗਵਰਨਰ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਫਾਈਲ 'ਤੇ ਦਸਤਖ਼ਤ ਨਹੀਂ ਕਰਨਗੇ
- ਸ਼ਰਾਬ ਨੀਤੀ ਘੁਟਾਲੇ 'ਚ ਆਪਣੀ ਭੂਮਿਕਾ 'ਤੇ ਟਿੱਪਣੀ ਨਹੀਂ ਕਰਨਗੇ
- ਕਿਸੇ ਵੀ ਗਵਾਹ ਨਾਲ ਸੰਪਰਕ ਨਹੀਂ ਕਰਨਗੇ