ਸ਼੍ਰੇਆ ਨੇ ਰਾਮੇਸ਼ ਦੇਸਾਈ ਅੰਡਰ-16 ਟੂਰਨਾਮੈਂਟ ''ਚ ਭਗਤੀ ਨੂੰ ਹਰਾਇਆ

05/22/2018 9:08:10 PM

ਮੁੰਬਈ : ਪੱਛਮ ਬੰਗਾਲ ਦੀ ਸ਼੍ਰੇਆ ਚੱਕਰਵਤੀ ਨੇ ਬਾਲ ਅਤੇ ਬਾਲਿਕਾ ਅੰਡਰ 16-12 'ਚ ਰਮੇਸ਼ ਦੇਸਾਈ ਸਮ੍ਰਿਤੀ ਟੈਨਿਸ ਰਾਸ਼ਟਰੀ ਮੁਕਾਬਲਿਆਂ 'ਚ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਤੀਜੇ ਦੌਰ 'ਚ ਗੁਜਰਾਤ ਦੀ ਚੋਟੀ ਦੇ ਸਥਾਨ ਦੀ ਖਿਡਾਰਨ ਭਗਤੀ ਪਰਵਾਨੀ ਨੂੰ 6-2, 4- 6, 7-5 ਨਾਲ ਹਰਾਇਆ। ਟੂਰਨਾਮੈਂਟ ਦੀ ਮੇਜ਼ਬਾਨੀ ਕ੍ਰਿਕਟ ਕਲੱਬ ਆਫ ਇੰਡੀਆ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੀ ਅਕਾਂਕਸ਼ਾ ਨਿਤੁਰੇ ਨੇ ਪੰਜਵੇਂ ਸਥਾਨ  ਦੀ ਖਿਡਾਰਨ ਲਕਸ਼ਮੀ ਵੁਤੁਕੁਰੂ ਨੂੰ 6-2, 6-7, 6-4 ਨਾਲ ਹਰਾਇਆ ਜਦਕਿ ਤੇਲੰਗਾਨਾ ਦੀ ਸੰਜਨਾ ਸ਼੍ਰੀਮਾਲਾ ਨੇ ਪਿੱਛੇ ਹੋਣ ਦੇ ਬਾਅਦ 6ਵੀਂ ਬੇਲਾ ਤਮਹਾਂਕਰ ਨੂੰ 4-6, 6-0, 6-2 ਨਾਲ ਹਰਾਇਆ।

ਲੜਕਿਆਂ ਦੇ ਵਰਗ 'ਚ ਨਿਸ਼ਾਂਤ ਡੱਬਾਸ ਨੇ ਪੰਜਵੇਂ ਸਥਾਨ ਦੇ ਐੱਸ ਬੂਪਤੀ ਨੂੰ 6-0, 6-1 ਨਾਲ ਹਰਾਇਆ। ਸਮਰ ਰੈਨਾ ਨੇ ਵੀ ਪਿੱਛੇ ਹੋਣ ਦੇ ਬਾਵਜੂਦ ਵਾਪਸੀ ਕਰਦੇ ਹੋਏ 11ਵੇਂ ਸਥਾਨ ਦੇ ਨਿਖਿਲ ਤਿਰੂਮਾਲੇ ਨੂੰ 7-5, 6-1 ਨਾਲ ਹਰਾਇਆ ਜਦਕਿ ਉਥੇ ਦੇ ਹੀ ਅਮਾਨ ਤੇਜਾਬਵਾਲਾ ਨੇ 15ਵੇਂ ਰਾਜੇਸ਼ ਕੰਨਨ ਆਰ.ਐੱਸ. ਨੂੰ ਤੀਜੇ ਦੌਰ 'ਚ 6-2, 6-3 ਨਾਲ ਹਰਾਇਆ।


Related News