ਏਸ਼ੀਆਈ ਬਾਜ਼ਾਰ ਮਿਲੇ-ਜੁਲੇ, SGX ਨਿਫਟੀ ਸਪਾਟ

05/25/2018 8:06:08 AM

ਨਵੀਂ ਦਿੱਲੀ— ਸ਼ੁੱਕਰਵਾਰ ਦੇ ਕਾਰੋਬਾਰੀ ਸਤਰ 'ਚ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ ਅਤੇ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਸਪਾਟ ਹੋ ਕੇ ਕਾਰੋਬਾਰ ਕਰ ਰਹੇ ਹਨ। ਹਾਂਗ ਕਾਂਗ ਦੇ ਹੈਂਗ ਸੇਂਗ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਇਲਾਵਾ ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ ਵੀ ਸਪਾਟ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਗਿਰਾਵਟ 'ਚ ਦੇਖਣ ਨੂੰ ਮਿਲਿਆ। ਉੱਥੇ ਹੀ, ਵੀਰਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ। ਨੈਸਡੈਕ ਕੰਪੋਜਿਟ ਅਤੇ ਐੱਸ. ਡੀ. ਪੀ.-500 ਇੰਡੈਕਸ ਕ੍ਰਮਵਾਰ 0.02 ਫੀਸਦੀ ਅਤੇ 0.2 ਫੀਸਦੀ ਤਕ ਡਿੱਗ ਕੇ ਬੰਦ ਹੋਏ ਹਨ। ਡਾਓ ਜੋਂਸ 75 ਅੰਕ ਡਿੱਗ ਕੇ ਬੰਦ ਹੋਇਆ।

ਇਸ ਵਿਚਕਾਰ ਸ਼ੁੱਕਰਵਾਰ ਦੇ ਕਾਰੋਬਾਰ 'ਚ ਚੀਨ ਦਾ ਬਾਜ਼ਾਰ ਸ਼ੰਘਾਈ 0.45 ਅੰਕ ਸਪਾਟ ਹੋ ਕੇ 3,155 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ 21 ਅੰਕ ਵਧ ਕੇ 22,458 'ਤੇ ਕਾਰੋਬਾਰ ਕਰਦਾ ਦਿਸਿਆ। ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 2.50 ਅੰਕ ਮਜ਼ਬੂਤ ਹੋ ਕੇ 10,512 ਦੇ ਨਜ਼ਦੀਕ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗ ਕਾਂਗ ਦਾ ਹੈਂਗ ਸੇਂਗ 107 ਅੰਕ ਦੀ ਗਿਰਾਵਟ ਨਾਲ 30,652 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.2 ਫੀਸਦੀ ਡਿੱਗ ਕੇ 2,462 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਸਿੰਗਾਪੁਰ ਦਾ ਸਟਰੇਟਸ ਟਾਈਮਜ਼ 0.07 ਫੀਸਦੀ ਡਿੱਗ ਕੇ 3,526 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ।


Related News