ਮੰਨੇ-ਪ੍ਰਮੰਨੇ ਬਰਾਂਡਜ਼ ਦੇ ਬੈਂਡੇਜਜ਼ ’ਚ ਮਿਲੇ ਜ਼ਹਿਰੀਲੇ ਕੈਮੀਕਲ, ਕੈਂਸਰ ਵਰਗੀਆਂ ਬੀਮਾਰੀਆਂ ਦੀ ਚਿਤਾਵਨੀ

04/07/2024 2:54:33 PM

ਜਲੰਧਰ (ਇੰਟ.) - ਇਕ ਤਾਜ਼ਾ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਬੈਂਡ-ਏਡ ਅਤੇ ਕਿਊਰਾਡ ਵਰਗੇ ਮਸ਼ਹੂਰ ਬਰਾਂਡਜ਼ ਦੇ ਬੈਂਡੇਜਜ਼ ਵਿਚ ਜ਼ਹਿਰੀਲੇ ‘ਫੋਰਏਵਰ ਕੈਮੀਕਲ’ (ਆਰਗੈਨਿਕ ਫਲੋਰੀਨ) ਦੇ ਸਬੂਤ ਮਿਲੇ ਹਨ। ਜੈਵਿਕ ਫਲੋਰੀਨ, ਹਾਨੀਕਾਰਕ ਪਰ- ਐਂਡ ਪੌਲੀ-ਫਲੋਰੋ ਅਲਕਾਇਲ ਸਬਸਟੈਂਸ ਭਾਵ ਪੀ. ਐੱਫ. ਏ. ਐੱਸ. ਦਾ ਇਕ ਹਿੱਸਾ ਹੈ, ਜੋ ਵਾਤਾਵਰਣ ਵਿਚ ਲੰਬੇ ਸਮੇਂ ਤੱਕ ਕਾਇਮ ਰਹਿ ਸਕਦਾ ਹੈ ਅਤੇ ਆਸਾਨੀ ਨਾਲ ਨਸ਼ਟ ਨਹੀਂ ਹੁੰਦਾ ਹੈ।

ਪੀ. ਐੱਫ. ਏ. ਐੱਸ. ਰਸਾਇਣ ਬੈਂਡੇਜਜ਼ ਖੁੱਲ੍ਹੇ ਜ਼ਖ਼ਮ ’ਤੇ ਲਗਾਉਣ ਨਾਲ ਖੂਨ ਦੇ ਪ੍ਰਵਾਹ ਵਿਚ ਦਾਖਲ ਹੋ ਸਕਦੇ ਹਨ। ਇਕ ਵਾਰ ਜਦੋਂ ਉਹ ਸੈੱਲਜ਼ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਉਹ ਇਮਿਊਨ ਸਿਸਟਮ, ਗੁਰਦਿਆਂ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਖੁੱਲ੍ਹੇ ਜ਼ਖ਼ਮਾਂ ’ਤੇ ਬੈਂਡੇਜਜ਼ ਦਾ ਵਰਤੋਂ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।

ਇਹ ਵੀ ਪੜ੍ਹੋ :     NCERT ਦੀਆਂ ਕਿਤਾਬਾਂ 'ਚ ਵੱਡਾ ਬਦਲਾਅ, ਬਾਬਰੀ ਮਸਜਿਦ ਤੋਂ ਲੈ ਕੇ ਗੁਜਰਾਤ ਦੰਗਿਆਂ ਤੱਕ ਹੋਇਆ ਫੇਰਬਦਲ

ਪ੍ਰਮਾਣਿਤ ਪ੍ਰਯੋਗਸ਼ਾਲਾ ਵੱਲੋਂ ਕੀਤੀ ਗਈ ਜਾਂਚ

ਵਾਤਾਵਰਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਸੰਗਠਨ ਮਮਾਵੇਸ਼ਨ ਅਤੇ ਐਨਵਾਇਰਨਮੈਂਟਲ ਹੈਲਥ ਨਿਊਜ਼ ਵੱਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਖੋਜੀਆਂ ਨੇ 18 ਵੱਖ-ਵੱਖ ਬ੍ਰਾਂਡਜ਼ ਦੇ 40 ਬੈਂਡੇਜਜ਼ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿਚੋਂ 65 ਫੀਸਦੀ ਭਾਵ 26 ਵਿਚੋਂ ਆਰਗੇਨਿਕ ਫਲੋਰੀਨ ਨਾਮੀ ‘ਫਾਰਏਵਰ ਕੈਮੀਕਲ’ ਦੀ ਮੌਜੂਦਗੀ ਪਾਈ ਗਈ ਹੈ।

ਅਧਿਐਨ ਦਾ ਹਵਾਲਾ ਦਿੰਦੇ ਹੋਏ ਇਕ ਡਾਊਨ ਟੂ ਅਰਥ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ 26 ਬੈਂਡੇਜਜ਼ ਵਿਚ 10 ਹਿੱਸੇ ਪ੍ਰਤੀ ਮਿਲੀਅਨ ਜਾਂ ਇਸ ਤੋਂ ਵੱਧ ਜੈਵਿਕ ਫਲੋਰੀਨ ਦਾ ਪੱਧਰ ਪਾਇਆ ਗਿਆ। ਇਸੇ ਤਰ੍ਹਾਂ, 63 ਫੀਸਦੀ ਭਾਵ ਕਾਲੀ ਚਮੜੀ ਵਾਲੇ ਲੋਕਾਂ ਲਈ ਵਿਕਣ ਵਾਲੇ 16 ਵਿਚੋਂ 10 ਬੈਂਡੇਜਜ਼ ਵਿਚ ਫਲੋਰੀਨ ਦਾ ਪੱਧਰ 10 ਪੀ. ਪੀ. ਐੱਮ. ਤੋਂ ਉੱਪਰ ਸੀ।

ਇਹ ਵੀ ਪੜ੍ਹੋ :      ਅੱਧੀ ਰਾਤ ਨੂੰ ਕਿਉਂ ਕੀਤੀ ਛਾਪੇਮਾਰੀ, ਕੀ ਪੁਲਸ ਕੋਲੋਂ ਇਜਾਜ਼ਤ ਲਈ ਸੀ ? NIA ਟੀਮ 'ਤੇ ਹਮਲੇ ਬਾਰੇ ਬੋਲੀ ਮਮਤਾ ਬੈਨਰਜੀ

ਇਨ੍ਹਾਂ ਬੈਂਡੇਜ਼ ਦੀ ਜਾਂਚ ਜਲਵਾਯੂ ਸੁਰੱਖਿਆ ਏਜੰਸੀ ਵੱਲੋਂ ਪ੍ਰਮਾਣਿਤ ਪ੍ਰਯੋਗਸ਼ਾਲਾ ਵੱਲੋਂ ਇਨ੍ਹਾਂ ਬੈਂਡੇਜਜ਼ ਦੀ ਜਾਂਚ ਕੀਤੀ ਗਈ ਸੀ। ਟੈਸਟ ਵਿਚ ਜੈਵਿਕ ਫਲੋਰੀਨ ਦਾ ਪੱਧਰ 11 ਤੋਂ 328 ਹਿੱਸੇ ਪ੍ਰਤੀ ਮਿਲੀਅਨ (ਪੀ. ਪੀ. ਐੱਮ.) ਦੇ ਵਿਚਕਾਰ ਪਾਇਆ ਗਿਆ ਹੈ।

ਇਸ ਅਧਿਐਨ ਵਿਚ ਜਿਨ੍ਹਾਂ ਬਰਾਂਡਜ਼ ਨੂੰ ਸ਼ਾਮਲ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਬੈਂਡ-ਏਡ, ਸੀ. ਵੀ. ਐੱਸ. ਹੈਲਥ, ਇਕਵੈਟ, ਰਾਈਟ ਏਡ, ਐਮਾਜ਼ੋਨ ਸੋਲਿਮੋ, ਟਾਰਗੈੱਟ ਅਤੇ ਕਿਊਰਾਡ ਵਿਚ ਫਲੋਰੀਨ ਦਾ ਪੱਧਰ 100 ਹਿੱਸੇ ਪ੍ਰਤੀ ਮਿਲੀਅਨ ਤੋਂ ਵੱਧ ਦਰਜ ਕੀਤਾ ਗਿਆ। ਦੂਜੇ ਪਾਸੇ ਰਾਹਤ ਦੀ ਗੱਲ ਇਹ ਰਹੀ ਕਿ 3ਐੱਮ ਅਤੇ ਟਰੂ ਕਲਰ ਸਮੇਤ ਕੁਝ ਹੋਰ ਬਰਾਂਡਾਂ ਦੇ ਬੈਂਡੇਜਜ਼ ਵਿਚ ਕਾਰਬਨਿਕ ਫਲੋਰੀਨ ਅਤੇ ਹੋਰ ਹਾਨੀਕਾਰਕ ਤੱਤਾਂ ਦੇ ਪਾਏ ਜਾਣ ਦੇ ਸਬੂਤ ਨਹੀਂ ਮਿਲੇ ਹਨ।

ਬੈਂਡੇਜ਼ ਕਿਵੇਂ ਪਹੁੰਚਾ ਸਕਦੀ ਹੈ ਨੁਕਸਾਨ

ਇਹ ਅਧਿਐਨ ਅਮਰੀਕਾ ਵਿਚ ਕੀਤਾ ਗਿਆ ਹੈ ਪਰ ਇਹ ਦੁਨੀਆ ਭਰ ਦੇ ਉਨ੍ਹਾਂ ਲੱਖਾਂ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਪੈਦਾ ਕਰਦਾ ਹੈ, ਜੋ ਰੋਜ਼ਾਨਾ ਬੈਂਡੇਜਜ਼ ਦੀ ਵਰਤੋਂ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਨ੍ਹਾਂ ਬੈਂਡੇਜਜ਼ ਵਿਚ ਪੀ. ਐੱਫ. ਏ. ਐੱਸ. ਕਿਉਂ ਮੌਜੂਦ ਹੈ। ਨੈਸ਼ਨਲ ਇੰਸਟੀਚਿਊਟ ਫਾਰ ਆਕਊਪੇਸ਼ਨਲ ਸੈਫਟੀ ਐਂਡ ਹੈਲਥ ਦੇ ਪਿਛਲੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਚਮੜੀ ਨਾਲ ਪੀ. ਐੱਫ. ਏ. ਐੱਸ. ਦਾ ਸੰਪਰਕ ਸਿਹਤ ਦੇ ਲਿਹਾਜ਼ ਨਾਲ ਓਨਾਂ ਹੀ ਖਤਰਨਾਕ ਹੈ, ਜਿੰਨਾ ਭੋਜਨ ਜਾਂ ਪਾਣੀ ਰਾਹੀਂ ਇਨ੍ਹਾਂ ਦੇ ਸਰੀਰ ਵਿਚ ਪਹੁੰਚਣ ਨਾਲ ਸਿਹਤ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅਜਿਹੇ ਵਿਚ ਖੁੱਲ੍ਹੇ ਜ਼ਖਮਾਂ ਦੇ ਸਿੱਧੇ ਸੰਪਰਕ ਵਿਚ ਆਉਣ ਕਾਰਨ ਇਨ੍ਹਾਂ ਦੀ ਮੌਜੂਦਗੀ ਕਿਤੇ ਜ਼ਿਆਦਾ ਚਿੰਤਾਜਨਕ ਹੈ।

ਇਹ ਵੀ ਪੜ੍ਹੋ :      ਮਾਈਕ੍ਰੋਸਾਫਟ ਨੇ ਜਾਰੀ ਕੀਤੀ ਚਿਤਾਵਨੀ , ਇਨ੍ਹਾਂ ਦੇਸ਼ਾਂ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਚੀਨੀ ਹੈਕਰ

ਖੋਜਕਾਰਾਂ ਨੂੰ ਡਰ ਹੈ ਕਿ ਇਹ ਕੈਮੀਕਲ ਖੁੱਲ੍ਹੇ ਜ਼ਖਮਾਂ ਰਾਹੀਂ ਖੂਨ ਦੇ ਪ੍ਰਵਾਹ ਵਿਚ ਦਾਖਲ ਹੋ ਸਕਦੇ ਹਨ, ਜਿਸ ਨਾਲ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਵਾਤਾਵਰਣ ਲਈ ਖਤਰਨਾਕ

ਹਾਲ ਹੀ ਦੇ ਦਹਾਕਿਆਂ ਵਿਚ ਵਿਗਿਆਨੀਆਂ ਨੂੰ ਸਬੂਤ ਮਿਲੇ ਹਨ ਕਿ ਇਹ ਪੀ. ਐੱਫ. ਏ. ਐੱਸ. ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦੇ ਹਨ। ਇਸ ਤੋਂ ਇਲਾਵਾ ਵਾਤਾਵਰਣ ਵਿਚ ਇਨ੍ਹਾਂ ਦੀ ਮੌਜੂਦਗੀ ਵੀ ਵਾਤਾਵਰਣ ਲਈ ਹਾਨੀਕਾਰਕ ਹੈ। ਇਸ ਦੇ ਮੱਦੇਨਜ਼ਰ ਦੁਨੀਆ ਭਰ ’ਚ ਇਨ੍ਹਾਂ ’ਚੋਂ ਕਈ ਰਸਾਇਣਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ‘ਫੋਰਏਵਰ ਕੈਮੀਕਲਸ’ ਨਾਲ ਜੁੜੇ ਖ਼ਤਰਿਆਂ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਸਰਕਾਰ ਨੇ ਕਾਸਮੈਟਿਕ ਉਤਪਾਦਾਂ ’ਚ ਇਨ੍ਹਾਂ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਕਾਰਨ 31 ਦਸੰਬਰ, 2026 ਤੋਂ ਨਿਊਜ਼ੀਲੈਂਡ ਵਿਚ ਕਾਸਮੈਟਿਕ ਉਤਪਾਦਾਂ ਵਿਚ ਪੀ. ਐੱਫ. ਏ. ਐੱਸ. ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਏਗਾ।

ਇਹ ਵੀ ਪੜ੍ਹੋ :      ਸੋਨਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ, ਪਹਿਲੀ ਵਾਰ 70,000 ਰੁਪਏ ਦੇ ਪਾਰ ਪਹੁੰਚੀ ਕੀਮਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News