ਸਾਇਨਾ ਅਤੇ ਸਿੰਧੂ ਕੀਮਤੀ ਹੀਰੇ, ਮੇਰਾ ਸੁਪਨਾ ਦੋਵੇਂ ਓਲਪਿੰਕ ਸੋਨ ਤਮਗਾ ਜਿੱਤਣ : ਗੋਪੀਚੰਦ

05/05/2018 5:57:02 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਬੈਡਮਿੰਟਨ ਦੇ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਅੱਜ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੂੰ ਕੀਮਤੀ ਹੀਰੇ ਕਰਾਰ ਦਿੱਤਾ ਹੈ। ਪਿਛਲੇ ਮਹੀਨੇ ਆਸਟਰੇਲੀਆ ਦੇ ਗੋਲਡ ਕੋਸਟ 'ਚ ਹੋਏ ਰਾਸ਼ਟਰਮੰਡਲ ਖੇਡਾਂ 'ਚ ਸਾਇਨਾ ਨੇ ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ ਦੀ ਖਿਡਾਰਨ ਨੂੰ 21-18, 23-21 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।

ਕੋਚ ਗੋਪੀਚੰਦ ਨੇ ਕਿਹਾ ਕਿ ਮੈਂ ਸਾਇਨਾ ਅਤੇ ਸਿੰਧੂ ਨੂੰ ਕੀਮਤੀ ਹੀਰੇ ਦੇ ਬਰਾਬਰ ਮੰਨਦਾ ਹਾਂ। ਹੈਦਰਾਬਾਦ ਦੀ ਅਕੈਡਮੀ 'ਚ ਜਿੱਤ ਅਤੇ ਹਾਰ ਰੋਜ਼ ਦੀ ਗੱਲ ਹੈ। ਜਿੱਤ ਅਤੇ ਹਾਰ ਖਿਡਾਰੀਆਂ ਨੂੰ ਆਪਣੇ ਖੇਡ ਦਾ ਪੱਧਰ ਉਚਾ ਕਰਨ 'ਚ ਮਦਦ ਕਰਦੀ ਹੈ। ਇਕ ਪ੍ਰੋਗਰਾਮ 'ਚ ਗੋਪੀਚੰਦ ਨੇ ਕਿਹਾ ਕਿ ਆਉਣ ਵਾਲੇ ਮੈਚਾਂ ਤੋਂ ਪਹਿਲਾਂ ਮੈਂ ਸਾਇਨਾ ਅਤੇ ਸਿੰਧੂ ਤੋਂ ਉਨ੍ਹਾਂ ਦਾ ਮੋਬਾਈਲ ਫੋਨ ਲੈ ਲੈਂਦਾ ਹਾਂ ਅਤੇ ਉਨ੍ਹਾਂ ਦੇ ਕਮਰੇ ਦੀ ਜਾਂਚ ਵੀ ਕਰਦਾ ਹਾਂ। ਉਨ੍ਹਾਂ ਨੇ ਦੱਸਿਆ ਕਿ ਕਮਰੇ ਦੀ ਜਾਂਚ ਇਸ ਲਈ ਕਰਦਾ ਹਾਂ ਕਿ ਉਨ੍ਹਾਂ ਕੋਲ ਲੈਪਟਾਪ ਜਾਂ ਕੋਈ ਚਾਕਲੇਟ ਨਾ ਹੋਵੇ।


Related News