ਸਪੇਨ ''ਚ ਕਰੀਬ 530 ਪ੍ਰਵਾਸੀਆਂ ਨੂੰ ਡੁੱਬਣ ਤੋਂ ਬਚਾਇਆ

Sunday, May 27, 2018 - 10:29 PM (IST)

ਮੈਡ੍ਰਿਡ — ਸਪੇਨ ਦੀ ਸਮੁੰਦਰੀ ਸੁਰੱਖਿਆ ਸੇਵਾ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ 532 ਪ੍ਰਵਾਸੀਆਂ ਨੂੰ ਸਮੁੰਦਰ 'ਚ ਡੁੱਬਣ ਤੋਂ ਬਚਾਅ ਲਿਆ ਗਿਆ ਹੈ। ਉਹ ਲੋਕ ਉੱਤਰੀ ਅਫਰੀਕਾ ਤੋਂ ਖਤਰਨਾਕ ਭੂ-ਮੱਧ ਸਾਗਰ ਨੂੰ ਪਾਰ ਕਰਨ ਦਾ ਯਤਨ ਕਰ ਰਹੇ ਸਨ। ਬਚਾਅ ਕਿਸ਼ਤੀਆਂ ਨੇ ਐਤਵਾਰ ਨੂੰ 8 ਛੋਟੀਆਂ ਕਿਸ਼ਤੀਆਂ 'ਚ ਯਾਤਰਾ ਕਰ ਰਹੇ 239 ਪ੍ਰਵਾਸੀਆਂ ਨੂੰ ਅਤੇ ਇਕ ਦਿਨ ਪਹਿਲਾਂ ਹੀ 293 ਪ੍ਰਵਾਸੀਆਂ ਨੂੰ ਬਚਾਇਆ ਗਿਆ ਸੀ।
ਸੁਮੰਦਰੀ ਸੁਰੱਖਿਆ ਸੇਵਾ ਨੇ ਟਵਿੱਟਰ 'ਤੇ ਕਿਹਾ ਕਿ ਪ੍ਰਵਾਸੀਆਂ ਦੀਆਂ ਕਿਸ਼ਤੀਆਂ ਦੀ ਹਾਲਤ ਚੰਗੀ ਨਹੀਂ ਸੀ ਅਤੇ ਉਨ੍ਹਾਂ 'ਚੋਂ 3 ਸੁਮੰਦਰ 'ਚ ਡੁੱਬ ਗਈਆਂ। ਅਜਿਹਾ ਲੱਗਦਾ ਹੈ ਕਿ ਜਿਬ੍ਰਾਲਟਰ ਜਲਡਮਰੂ ਮੱਧ 'ਚ ਅਨੁਕੂਲ ਮੌਸਮ ਹੋਣ ਕਾਰਨ ਸਮੁੰਦਰ ਪਾਰ ਕਰਨ ਵਾਲੀਆਂ ਪ੍ਰਵਾਸੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਹਰ ਸਾਲ, ਹਜ਼ਾਰਾਂ ਪ੍ਰਵਾਸੀ ਸਪੇਨ ਅਤੇ ਹੋਰ ਦੱਖਣੀ ਯੂਰਪੀ ਦੇਸ਼ ਪਹੁੰਚਣ ਦਾ ਯਤਨ ਕਰਦੇ ਹਨ। ਉਹ ਅਜਿਹੀਆਂ ਕਿਸ਼ਤੀਆਂ ਦਾ ਇਸਤੇਮਾਲ ਕਰਦੇ ਹਨ ਜੋ ਸਮੁੰਦਰ 'ਚ ਯਾਤਰਾ ਦੇ ਲਿਹਾਜ਼ ਨਾਲ ਉਚਿਤ ਨਹੀਂ ਹੁੰਦੀਆਂ। ਇਸ ਕਾਰਨ ਹਰ ਸਾਲ ਵੱਡੀ ਗਿਣਤੀ 'ਚ ਅਜਿਹੇ ਪ੍ਰਵਾਸੀਆਂ ਦੀ ਡੁੱਬਣ ਨਾਲ ਮੌਤ ਹੋ ਜਾਂਦੀ ਹੈ।


Related News