10-12 ਸਾਲਾਂ ਤੱਕ ਲਡ਼ਕੀ ਨਾਲ ਬਣਾਏ ਸਰੀਰਕ ਸੰਬੰਧ, ਹੁਣ ਵਿਆਹ ਤੋਂ ਮੁਕਰਿਆ

Wednesday, May 23, 2018 - 07:36 AM (IST)

 ਨਵਾਂਸ਼ਹਿਰ (ਤ੍ਰਿਪਾਠੀ) - ਵਿਆਹ ਦਾ ਝਾਂਸਾ ਦੇ ਕੇ ਲਡ਼ਕੀ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਨੌਜਵਾਨ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ।  ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲਡ਼ਕੀ ਨੇ ਦੱਸਿਆ ਕਿ ਉਸ ਦੀ ਉਮਰ 29 ਸਾਲ ਹੈ ਤੇ ਉਹ ਆਸ਼ੀਸ਼ ਸੋਨੀ  ਪੁੱਤਰ ਤਰਸੇਮ ਲਾਲ ਨੂੰ ਪਿਛਲੇ ਕਰੀਬ 10-12 ਸਾਲਾਂ ਤੋਂ ਜਾਣਦੀ ਹੈ। ਅਾਸ਼ੀਸ਼ ਨੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ  ਬਣਾ ਲਏ। ਉਹ ਉਸ ਨੂੰ ਲੁਧਿਆਣਾ ’ਚ ਕਿਰਾਏ ’ਤੇ ਲਏ ਇਕ ਕਮਰੇ  ਤੋਂ ਇਲਾਵਾ ਹੋਰ ਥਾਵਾਂ ’ਤੇ ਵੀ ਘੁਮਾਉਣ ਲਿਜਾਂਦਾ ਸੀ, ਜਿਥੇ ਉਹ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਸੀ।  ਉਹ ਕਈ ਦਿਨਾਂ ਤੋਂ ਆਸ਼ੀਸ਼   ਨੂੰ ਵਿਆਹ ਕਰਨ ਲਈ ਕਹਿ ਰਹੀ ਹੈ  ਅਤੇ ਹੁਣ  ਆਸ਼ੀਸ਼   ਕਹਿ ਰਿਹਾ ਹੈ ਕਿ ਉਸ ਦੇ ਮਾਤਾ-ਪਿਤਾ ਉਸ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਹਨ, ਇਸ ਲਈ ਮੈਂ ਵਿਆਹ ਨਹੀਂ ਕਰਵਾ  ਸਕਦਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਆਸ਼ੀਸ਼ ਸੋਨੀ  ਦੇ  ਪਰਿਵਾਰ  ਨਾਲ  ਵੀ ਗੱਲਬਾਤ ਕੀਤੀ ਪਰ ਉਹ ਨਹੀਂ ਮੰਨੇ। ਥਾਣਾ ਬਲਾਚੌਰ ਦੀ ਪੁਲਸ ਨੇ ਉਕਤ ਸ਼ਿਕਾਇਤ  ਦੇ ਅਾਧਾਰ ’ਤੇ ਅਾਸ਼ੀਸ਼ ਸੋਨੀ  ਪੁੱਤਰ ਤਰਸੇਮ ਲਾਲ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News