ਹਵਾ ਪਾਣੀ ਦੇ ਮੁੱਦੇ ਤੇ ਹੁਣ ਰਾਣਾ ਗੁਰਜੀਤ ਨੂੰ ਘੇਰਣਗੇ ਖਹਿਰਾ

05/26/2018 7:05:15 PM

ਚੌਂਕ ਮਹਿਤਾ (ਮਨਦੀਪ, ਪਾਲ) : ਪੰਜਾਬ ਵਿਚ ਦੂਸ਼ਿਤ ਪਾਣੀਆਂ ਦੇ ਭੱਖ ਰਹੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਹੁਣ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਸਿਵੀਆ ਸਥਿਤ ਰਾਣਾ ਖੰਡ ਮਿੱਲ ਨੂੰ ਘੇਰਨ ਦੀ ਤਿਆਰੀ ਵਿਚ ਹਨ। ਮਿਲੀ ਜਾਣਕਾਰੀ ਮੁਤਾਬਿਕ ਸਥਾਨਕ ਲੋਕ ਮਿੱਲ ਵੱਲੋ ਦੂਸ਼ਿਤ ਪਾਣੀ ਨੂੰ ਬਿਨਾ ਸਾਫ ਕੀਤੇ ਨਜ਼ਦੀਕ ਪੈਂਦੀ ਡ੍ਰੇਨ ਵਿਚ ਸੁੱਟਣ, ਧਰਤੀ ਹੇਠਲਾ ਪਾਣੀ ਖਰਾਬ ਹੋਣ ਅਤੇ ਚਿਮਨੀਆਂ ਦੀ ਸੁਆਹ ਨੂੰ ਲੈ ਕੇ ਦਰਪੇਸ਼ ਮੁਸ਼ਕਿਲ ਵਿਚ ਘਿਰੇ ਹੋਏ ਹਨ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਦੇ ਇੰਚਾਰਜ ਹਰਭਜਨ ਸਿੰਘ ਈ.ਟੀ.ਓ ਮੁਤਾਬਿਕ 27 ਮਈ ਨੂੰ ਸਵੇਰੇ 10 ਵਜੇ ਖਹਿਰਾ ਵੱਲੋ ਬੁੱਟਰ ਸਿਵੀਆ ਵਿਖੇ ਨੇੜਲੇ ਪਿੰਡਾ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾ ਨੂੰ ਸੁਣ ਕੇ ਮਾਮਲਾ  ਐਨ.ਜੀ.ਟੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਸੂਤਰਾਂ ਮੁਤਾਬਿਕ ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਸੁਰਿੰਦਰ ਸਿਘ ਗਰੇਵਾਲ ਯੂਥ ਪ੍ਰਧਾਨ ਪੰਜਾਬ ਵੀ ਪਹੁੰਚਣਗੇ।


Related News