ਰਾਜਸਥਾਨ ''ਚ ਪਲਟੀ ਬੱਸ, ਕਈ ਯਾਤਰੀ ਜ਼ਖਮੀ

05/23/2018 11:34:15 AM

ਰਾਜਸਥਾਨ— ਰਾਜਸਥਾਨ ਦੇ ਸੀਕਰ ਜ਼ਿਲੇ ਦੇ ਸ਼੍ਰੀ ਮਾਧੋਪੁਰ 'ਚ ਅੱਜ ਇਕ ਪੇਂਡੂ ਬੱਸ ਦੇ ਪਲਟ ਜਾਣ ਨਾਲ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸ਼੍ਰੀ ਮਾਧੋਪੁਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ 5 ਯਾਤਰੀਆਂ ਨੂੰ ਗੰਭੀਰ ਹਾਲਤ 'ਚ ਜੈਪੁਰ 'ਚ ਦਾਖਲ ਕਰਵਾਇਆ ਗਿਆ ਹੈ। ਬੱਸ ਦੇ ਪਲਟ ਜਾਣ ਨਾਲ ਹੜਕੰਪ ਮਚ ਗਿਆ ਅਤੇ ਸਥਾਨਕ ਲੋਕਾਂ ਨੇ ਬੱਸ 'ਚ ਸਾਵਰ ਲੋਕਾਂ ਨੂੰ ਬਾਹਰ ਕੱਢਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਮੁਤਾਬਕ ਸੀਕਰ ਤੋਂ ਇਕ ਪੇਂਡੂ ਬੱਸ ਸ਼੍ਰੀ ਮਾਧੋਪੁਰ ਵੱਲ ਜਾ ਰਹੀ ਸੀ, ਉਦੋਂ ਹੀ ਰਾਮ ਨਗਰ ਦੇ ਨੇੜੇ ਰੋਡ 'ਤੇ ਸੜਕ 'ਤੇ ਇਕ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ 'ਚ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਬੱਸ 'ਚ 40 ਤੋਂ 50 ਯਾਤਰੀ ਸਵਾਰ ਸਨ। ਬੱਸ ਪਲਟਣ ਦੀ ਸੂਚਨਾ 'ਤੇ ਉੱਚ ਅਧਿਕਾਰੀ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News