ਸੀਤਾਪੁਰ ਤੋਂ ਬਾਅਦ ਹੁਣ ਇਸ ਜਗ੍ਹਾ ਆਦਮਖੋਰ ਕੁੱਤਿਆਂ ਦੀ ਦਹਿਸ਼ਤ, 32 ਲੋਕਾਂ ''ਤੇ ਹਮਲਾ

05/23/2018 9:42:17 AM

ਰਾਇਬਰੇਲੀ— ਯੂ. ਪੀ. ਸੀਤਾਪੁਰ ਤੋਂ ਬਾਅਦ ਹੁਣ ਰਾਇਬਰੇਲੀ 'ਚ ਆਦਮਖੋਰ ਕੁੱਤਿਆਂ ਨੇ ਦਹਿਸ਼ਤ ਮਚਾਈ ਹੈ। ਰਾਇਬਰੇਲੀ ਦੇ ਊਂਚਾਹਾਰ ਕਸਬਾ ਇਨੀਂ ਦਿਨੀਂ ਕੁੱਤਿਆਂ ਦੀ ਲਪੇਟ 'ਚ ਹੈ। ਇਨ੍ਹਾਂ ਕੁੱਤਿਆਂ ਦੇ ਕਾਰਨ ਲੋਕ ਦਹਿਸ਼ਤ 'ਚ ਹਨ। ਬੀਤੇ ਸੋਮਵਾਰ ਨੂੰ ਇਕ ਹੀ ਦਿਨ 'ਚ ਕਬਸੇ ਦੇ 32 ਲੋਕਾਂ ਨੂੰ ਆਦਮਖੋਰ ਕੁੱਤਿਆ ਨੇ ਆਪਣਾ ਸ਼ਿਕਾਰ ਬਣਾਇਆ ਹੈ। ਇਨ੍ਹਾਂ ਲੋਕਾਂ ਦਾ ਇਲਾਜ ਊਂਚਾਹਾਰ ਸੀ. ਐੱਚ. ਸੀ. ਹਸਪਤਾਲ 'ਚ ਜਾਰੀ ਹੈ। 
ਸੋਮਵਾਰ ਨੂੰ ਦੁਪਹਿਰ ਤੱਕ ਹੋਰ ਪਿੰਡਾਂ ਤੋਂ ਕੁੱਤਿਆਂ ਦੇ ਕੱਟਣ ਨਾਲ ਪੀੜਤ 32 ਲੋਕ ਹਸਪਤਾਲ 'ਚ ਪਹੁੰਚੇ, ਜਿੱਥੇ ਸਾਰਿਆਂ ਨੂੰ ਐਂਟਰੀ ਰੇਬੀਜ਼ ਦੇ ਇੰਜੈਕਸ਼ਨ ਲਗਾਏ ਗਏ ਅਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ।
ਦੱਸ ਦਈਏ ਕਿ ਆਦਮਖੋਰ ਕੁੱਤਿਆਂ ਨੇ ਸੀਤਾਪੁਰ ਜ਼ਿਲੇ 'ਚ ਦਹਿਸ਼ਤ ਮਚਾਇਆ ਹੈ। ਕੁੱਤਿਆਂ ਦੇ ਹਮਲੇ 'ਚ ਨਵੰਬਰ ਤੋਂ ਲੈ ਕੇ ਹੁਣ ਤੱਕ 13 ਬੱਚਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। 1 ਮਈ ਤੱਕ 7 ਬੱਚੇ ਜ਼ਖਮੀ ਹੋ ਚੁੱਕੇ ਹਨ। ਕੁੱਤਿਆਂ ਦੀ ਦਹਿਸ਼ਤ ਦਾ ਮਾਮਲਾ ਇੰਨਾ ਵੱਡਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਥ ਵੀ ਸੀਤਾਪੁਰ ਪਹੁੰਚੇ ਅਤੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨਾਲ ਮਿਲੇ। ਉਨ੍ਹਾਂ ਦੇ ਜਾਣ ਦੇ 48 ਘੰਟੇ ਦੇ ਅੰਦਰ ਹੀ ਇਕ ਹੋਰ ਬੱਚੇ ਨੂੰ ਆਦਮਖੋਰ ਕੁੱਤੇ ਨੇ ਮਾਰ ਦਿੱਤਾ। ਸੀਤਾਪੁਰ 'ਚ ਦਹਿਸ਼ਤ ਨਾਲ ਬੱਚੇ ਸਕੂਲ ਤੱਕ ਨਹੀਂ ਜਾ ਰਹੇ ਹਨ।


Related News