ਸ਼ੈੱਲ ਕੰਪਨੀਆਂ ਕੋਲੋਂ ਟੈਕਸ ਵਸੂਲਣ ਦੀ ਤਿਆਰੀ ਕਰ ਰਿਹੈ ਆਮਦਨ ਟੈਕਸ ਵਿਭਾਗ

05/22/2018 9:29:29 AM

ਨਵੀਂ ਦਿੱਲੀ — ਇਨਕਮ ਟੈਕਸ ਵਿਭਾਗ ਰਜਿਸਟਰੇਸ਼ਨ ਰੱਦ ਕੀਤੀ ਜਾ ਚੁੱਕੀ ਕਈ ਕੰਪਨੀਆਂ ਦੇ ਖਿਲਾਫ ਕੌਮੀ ਕੰਪਨੀਜ਼ ਲਾਅ ਟ੍ਰਿਬਿਊਨਲ(ਐੱਨ.ਸੀ.ਐੱਲ.ਟੀ.) 'ਚ ਕਰੋੜਾਂ ਰੁਪਿਆ ਦੇ ਬਕਾਇਆ ਟੈਕਸ ਦੀ ਵਸੂਲੀ ਲਈ ਪਟੀਸ਼ਨ ਦਾਇਰ ਕਰ ਸਕਦਾ ਹੈ। ਕੇਂਦਰੀ ਡਾਇਰੈਕਟੋਰੇਟ ਟੈਕਸ ਬੋਰਡ(ਸੀ.ਬੀ.ਡੀ.ਟੀ.) ਨੇ ਆਮਦਨ ਟੈਕਸ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਦੇਸ਼ ਭਰ ਵਿਚ ਐੱਨ.ਸੀ.ਐੱਲ.ਟੀ. ਦੀਆਂ ਬਹੁ-ਸ਼ਾਖਾ ਵਿਚ ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਪਟੀਸ਼ਨਾਂ ਨੂੰ ਦਾਇਰ ਕਰਨ ਲਈ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਬਣਾਉਣ। ਇਸ ਦੇ ਨਾਲ ਹੀ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਉਨ੍ਹਾਂ ਨੇ ਇਹ ਜਾਣਕਾਰੀ ਭੇਜੀ ਹੈ।
ਜ਼ਿਕਰਯੋਗ ਹੈ ਕਿ ਸੀ.ਬੀ.ਡੀ.ਟੀ. ਆਮਦਨ ਕਰ ਵਿਭਾਗ ਲਈ ਨੀਤੀਆਂ ਬਣਾਉਣ ਵਾਲੀ ਸਿਖਰ ਦੀ ਸੰਸਥਾ ਹੈ। ਸੀ.ਬੀ.ਡੀ.ਟੀ. ਨੂੰ ਚਿੰਤਾ ਹੈ ਕਿ ਹੁਣੇ ਜਿਹੇ ਸਰਕਾਰ ਵਲੋਂ ਫਰਜ਼ੀ ਕਾਰੋਬਾਰ ਗਤੀਵਿਧੀਆਂ ਨੂੰ ਰੋਕਣ ਅਤੇ ਕਾਲਾਧਨ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਈ ਸ਼ੈੱਲ ਕੰਪਨੀਆਂ ਦੇ ਰਜਿਸਟਰੇਸ਼ਨ ਰੱਦ ਕਰ ਦਿੱਤੇ ਗਏ ਹਨ ਜਿਸ ਕਾਰਨ ਇਨ੍ਹਾਂ ਕੰਪਨੀਆਂ 'ਤੇ ਉਨ੍ਹਾਂ ਦਾ ਕਰੋੜਾਂ ਦਾ ਟੈਕਸ ਬਕਾਇਆ ਰਹਿ ਗਿਆ ਹੈ।
ਸੀ.ਬੀ.ਟੀ.ਡੀ.ਟੀ. ਨੇ ਆਪਣੇ ਸਾਰੇ ਖੇਤਰੀ ਮੁਖੀਆਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤਾ ਹੈ ਕਿ ਟੈਕਸ ਵਿਭਾਗ ਨੂੰ ਸ਼ੈੱਲ ਕੰਪਨੀਆਂ ਵਿਚ ਫਸੇ ਇਨ੍ਹਾਂ ਬਕਾਇਆ ਟੈਕਸ ਨੂੰ ਵਸੂਲਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਭਾਗ ਦੇ ਸਾਹਮਣੇ ਪਟੀਸ਼ਨ ਦਾਇਰ ਕਰਨ ਲਈ ਆਖਰੀ ਤਾਰੀਕ 31 ਮਈ ਰੱਖੀ ਹੈ।

 


Related News