PNB ਨੇ 13,000 ਕਰੋੜ ਰੁਪਏ ਦੇ ਘੋਟਾਲੇ ਦਾ ਬਿਊਰਾ ਦੇਣ ਤੋਂ ਕੀਤਾ ਮਨਾ
Sunday, May 20, 2018 - 07:50 PM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਉਹ ਆਡਿਟ ਜਾਂ ਜਾਂਚ ਦੇ ਬਾਰੇ 'ਚ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ ਜਿਸ ਨਾਲ ਬੈਂਕ 'ਚ 13000 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਪਤਾ ਚੱਲਿਆ। ਬੈਂਕ ਨੇ ਉਨ੍ਹਾਂ ਉਪਬੰਧਾਂ ਦਾ ਹਲਾਵਾ ਦਿੰਦੇ ਹੋਏ ਜਾਣਕਾਰੀ ਦੇਣ ਤੋਂ ਮਨਾ ਕੀਤਾ ਹੈ ਜੋ ਅਜਿਹੀ ਸੂਚਨਾ ਦੇਣ ਤੋਂ ਰੋਕ ਲਗਾਉਂਦਾ ਹੈ ਜਿਸ ਨਾਲ ਜਾਂਚ ਜਾਂ ਅਭਿਯੋਜਕ ਪ੍ਰਭਾਵਿਤ ਹੋ ਸਕਦੀ ਹੈ। ਸੂਚਨਾ ਦੇ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤਹਿਤ ਪੁੱਛੇ ਗਏ ਸਵਾਲ ਦੇ ਜਵਾਬ 'ਚ ਪੀ.ਐੱਨ.ਬੀ. ਨੇ ਘੋਟਾਲੇ ਨਾਲ ਸੰਬੰਧਿਤ ਜਾਂਚ ਰਿਪੋਰਟ ਸਾਂਝਾ ਕਰਨ ਤੋਂ ਮਨਾ ਕਰ ਦਿੱਤਾ। ਪੀ.ਐੱਨ.ਬੀ. ਨੇ ਆਰ.ਟੀ.ਆਈ. ਐਪਲੀਕੇਸ਼ਨ ਦੇ ਜਵਾਬ 'ਚ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀਆਂ ਕਰ ਰਹੀਆਂ ਹਨ। ਅਜਿਹੇ 'ਚ ਜੋ ਸੂਚਨਾ ਮੰਗੀ ਗਈ ਹੈ, ਸੂਚਨਾ ਦੇ ਅਧਿਕਾਰ ਕਾਨੂੰਨ 2005 ਦੀ ਧਾਰਾ 8 (1) ਤਹਿਤ ਉਸ ਦੀ ਜਾਣਕਾਰੀ ਨਹੀਂ ਦੇਣ ਦੀ ਛੋਟ ਹੈ। ਇਹ ਧਾਰਾ ਵੈਸੇ ਸੂਚਨਾ ਦੇਣ 'ਤੇ ਰੋਕ ਲਗਾਉਂਦੀ ਹੈ ਜਿਸ ਨਾਲ ਜਾਂਚ ਦੀ ਪ੍ਰਕਿਰਿਆ ਜਾਂ ਗੜਬੜੀ ਕਰਨ ਵਾਲੇ ਦੇ ਵਿਰੁੱਧ ਅਭਿਜੋਯਨ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।
ਬੈਂਕ ਨੂੰ ਉਸ ਜਾਂਚ ਦਾ ਬਿਊਰਾ ਦੇਣ ਨੂੰ ਕਿਹਾ ਗਿਆ ਸੀ ਜਿਸ ਨਾਲ ਧੋਖਾਧੜੀ ਦਾ ਪਤਾ ਚੱਲ ਸਕੇ। ਨਾਲ ਹੀ ਜਾਂਚ ਰਿਪੋਰਟ ਦੀ ਪ੍ਰਤੀ ਉਪਲੱਬਧ ਕਰਵਾਉਣ ਨੂੰ ਕਿਹਾ ਗਿਆ ਸੀ। ਬੈਂਕ ਖੇਤਰ 'ਚ ਹੁਣ ਤਕ ਦੇ ਸਭ ਤੋਂ ਵੱਡੇ ਘੋਟਾਲੇ ਦਾ ਪਤਾ ਇਸ ਸਾਲ ਦੀ ਸ਼ੁਰੂਆਤ 'ਚ ਚੱਲਿਆ। ਇਸ ਘੋਟਾਲੇ ਨੂੰ ਅੰਜ਼ਾਮ ਹੀਰਾ ਕਾਰੋਬਾਰੀ ਨੀਰਵ ਮੋਦੀ , ਉਸ ਦੇ ਮਾਮਾ ਅਤੇ ਗੀਤਾਂਜਲੀ ਜੇਮਸ ਦੇ ਪ੍ਰਮੋਟਰ ਮੇਹੂਲ ਚੋਕਸੀ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਦਿੱਤਾ। ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰਾ ਨਾਲ ਇਨਕਮ ਟੈਕਸ ਵਿਭਾਗ ਕਰ ਰਿਹਾ ਹੈ। ਰਿਜ਼ਰਵ ਬੈਂਕ ਨੇ ਜ਼ਰੂਰੀ ਕਾਰਵਾਈ ਲਈ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਆਰ.ਬੀ.ਆਈ. ਨੇ ਪੀ.ਐੱਨ.ਬੀ. ਦੇ ਮਾਮਲੇ 'ਚ ਆਰ.ਟੀ.ਆਈ. ਤਹਿਤ ਇਸ ਬਾਰੇ 'ਚ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਸੀ।