ਪਿਆਰ ''ਚ ਹਮੇਸ਼ਾ ਧੋਖਾ ਦਿੰਦੇ ਹਨ ਇਨ੍ਹਾਂ ਰਾਸ਼ੀਆਂ ਦੇ ਲੋਕ

05/18/2018 4:30:28 PM

ਨਵੀਂ ਦਿੱਲੀ— ਲੜਕਾ ਹੋਵੇ ਜਾਂ ਲੜਕੀ ਹਰ ਕੋਈ ਸੱਚਾ ਪਿਆਰ ਪਾਉਣਾ ਚਾਹੁੰਦਾ ਹੈ। ਅਕਸਰ ਲੋਕ ਆਪਣੀ ਪਰਸਨੈਲਿਟੀ ਦੇਖ ਕੇ ਕਿਸੇ ਨੂੰ ਵੀ ਆਪਣਾ ਦਿਲ ਦੇ ਬੈਠਦੇ ਹਨ ਅਤੇ ਬਾਅਦ 'ਚ ਉਨ੍ਹਾਂ ਨੂੰ ਬੇਵਫਾਈ ਸਹਿਣੀ ਪੈਂਦੀ ਹੈ। ਉਂਝ ਤਾਂ ਕਿਸੇ ਵੀ ਰਿਸ਼ਤੇ ਦੇ ਟੁੱਟਣ ਦੀ ਵਜ੍ਹਾ ਵਿਸ਼ਵਾਸ ਅਤੇ ਪਿਆਰ ਦੀ ਕਮੀ ਹੁੰਦੀ ਹੈ ਪਰ ਕੁਝ ਲੋਕ ਪਿਆਰ ਦਾ ਮਤਲੱਬ ਹੀ ਨਹੀਂ ਜਾਣਦੇ ਅਤੇ ਦਿਲ ਤੋੜ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਰਾਸ਼ੀਆਂ ਦੇ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਪਿਆਰ 'ਚ ਹਮੇਸ਼ਾ ਧੋਖਾ ਦਿੰਦੇ ਹਨ। ਇਨ੍ਹਾਂ ਰਾਸ਼ੀਆਂ ਦੇ ਲੋਕ ਕਦੇ ਵੀ ਪਿਆਰ 'ਚ ਆਪਣੇ ਪਾਰਟਨਰ ਨਾਲ ਸੱਚਾ ਪਿਆਰ ਨਹੀਂ ਕਰਦੇ ਅਤੇ ਉਨ੍ਹਾਂ ਦਾ ਦਿਲ ਤੋੜ ਦਿੰਦੇ ਹਨ। ਜੇ ਤੁਸੀਂ ਸੱਚੇ ਪਿਆਰ ਦੀ ਤਲਾਸ਼ ਕਰ ਰਹੇ ਹੋ ਤਾਂ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਤੋਂ ਬਚ ਕੇ ਰਹੋ।
ਇਨ੍ਹਾਂ ਰਾਸ਼ੀਆਂ ਦੋ ਲੋਕ ਦਿੰਦੇ ਹਨ ਧੋਖਾ
1. ਮਿਥੁਨ ਰਾਸ਼ੀ

ਦਿਲਫੇਂਕ ਅਤੇ ਜਿਗਿਆਸੂ ਕਿਸਮ ਦੇ ਇਨ੍ਹਾਂ ਰਾਸ਼ੀਆਂ ਦੇ ਲੋਕ ਕਦੇ ਵੀ ਸੱਚਾ ਪਿਆਰ ਨਹੀਂ ਕਰਦੇ। ਇਹ ਲੋਕ ਆਪਣੀਆਂ ਮਿੱਠੀਆਂ ਗੱਲਾਂ ਨਾਲ ਕਿਸੇ ਨੂੰ ਵੀ ਆਸਾਨੀ ਨਾਲ ਬੇਵਕੂਫ ਬਣਾ ਦਿੰਦੇ ਹਨ ਅਤੇ ਬਾਅਦ 'ਚ ਉਨ੍ਹਾਂ ਦਾ ਦਿਲ ਤੋੜ ਦਿੰਦੇ ਹਨ।
2. ਸਿੰਘ ਰਾਸ਼ੀ
ਨਾਟਕ ਕਰਨ 'ਚ ਮਾਹਿਰ ਸਿੰਘ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਨੂੰ ਕਦੇ ਵੀ ਪਿਆਰ ਨਹੀਂ ਕਰਦੇ। ਇਸ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਦੀ ਫੀਲਿੰਗ ਦੀ ਪਰਵਾਹ ਕੀਤੇ ਬਿਨਾ ਰਿਸ਼ਤਾ ਤੋੜ ਦਿੰਦੇ ਹਨ।
3. ਮੀਨ ਰਾਸ਼ੀ ਦੇ ਲੋਕ
ਮੀਨ ਰਾਸ਼ੀ ਦੇ ਲੋਕ ਬਹੁਤ ਮਤਲੱਬੀ ਹੁੰਦੇ ਹਨ। ਆਪਣੀਆਂ ਭਾਵਨਾਵਾਂ ਨੂੰ ਮਹੱਤਵ ਦੇਣ ਵਾਲੇ ਇਸ ਰਾਸ਼ੀ ਦੇ ਲੋਕ ਆਪਣੇ ਪਾਰਟਨਰ ਤੋਂ ਬਹੁਤ ਜ਼ਿਆਦਾ ਉਮੀਦ ਰੱਖਦੇ ਹਨ। ਇਸ ਨਾਲ ਰਿਸ਼ਤੇ 'ਚ ਪ੍ਰੇਸ਼ਾਨੀਆਂ ਆਉਂਦੀਆਂ ਹਨ ਅਤੇ ਰਿਸ਼ਤਾ ਟੁੱਟ ਜਾਂਦਾ ਹੈ।
4. ਧਨ ਰਾਸ਼ੀ
ਆਪਣੀ ਦੁਨੀਆ 'ਚ ਗੁਆਚੇ ਰਹਿਣ ਵਾਲੇ ਇਸ ਰਾਸ਼ੀ ਦੇ ਲੋਕ ਬਹੁਤ ਡੋਮਿਨੇਟਿੰਗ ਹੁੰਦੇ ਹਨ। ਇਸ ਦੇ ਚਲਦੇ ਇਹ ਆਪਣੇ ਪਾਰਟਨਰ 'ਤੇ ਬਹੁਤ ਰੋਕ ਲਗਾਉਂਦੇ ਹਨ। ਇਨ੍ਹਾਂ ਦੇ ਇਸੇ ਨੇਚਰ ਕਾਰਨ ਇਨ੍ਹਾਂ ਦਾ ਰਿਸ਼ਤਾ ਟਿੱਕ ਨਹੀਂ ਪਾਉਂਦਾ।
5. ਕੁੰਭ ਰਾਸ਼ੀ
ਕਿਸੇ ਵੀ ਕੰਮ ਨੂੰ ਲੁਕਾ ਕੇ ਕਰਨ ਵਾਲੇ ਇਸ ਰਾਸ਼ੀ ਦੇ ਲੋਕ ਪਾਰਟਨਰ ਦੇ ਨਾਲ ਸਿਰਫ ਸੰਬੰਧ ਬਣਾਉਣਾ ਚਾਹੁੰਦੇ ਹਨ। ਪਿਆਰ 'ਚ ਧੋਖਾ ਦੇਣ 'ਚ ਇਸ ਰਾਸ਼ੀ ਦੇ ਲੋਕ ਸਭ ਤੋਂ ਅੱਗੇ ਹੁੰਦੇ ਹਨ।


Related News