ਪੀ. ਸੀ. ਆਰ. ਟੀਮ ਨੇ ਦੇਰ ਰਾਤ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ

05/21/2018 5:48:10 AM

ਕਪੂਰਥਲਾ, (ਭੂਸ਼ਣ)— ਜ਼ਿਲੇ ਵਿਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੀ. ਸੀ. ਆਰ. ਟੀਮ ਕਪੂਰਥਲਾ ਨੇ ਨਾਈਟ ਡੌਮੀਨੇਸ਼ਨ ਮੁਹਿੰਮ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਜਿਥੇ ਸ਼ਨੀਵਾਰ ਦੇਰ ਰਾਤ ਸਮੇਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਮੁਹਿੰਮ ਚਲਾਈ ਉਥੇ ਹੀ ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ 60 ਵਾਹਨਾਂ  ਦੇ ਚਲਾਨ ਕੱਟੇ। ਪੀ. ਸੀ. ਆਰ. ਟੀਮ ਦੀ ਇਹ ਮੁਹਿੰਮ ਕਰੀਬ 4 ਘੰਟੇ ਤਕ ਜਾਰੀ ਰਹੀ ।  
ਮਾਲ ਰੋਡ ਤੋਂ ਲੈ ਕੇ ਅਰਬਨ ਅਸਟੇਟ ਤਕ ਹੋਈ ਕਾਰਵਾਈ 
ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਪੀ. ਸੀ. ਆਰ. ਇੰਚਾਰਜ ਭੁਪਿੰਦਰ ਸਿੰਘ  ਰੰਧਾਵਾ ਦੀ ਅਗਵਾਈ ਵਿਚ ਕਰੀਬ 40 ਪੀ. ਸੀ. ਆਰ. ਕਰਮਚਾਰੀਆਂ ਅਤੇ ਅਫਸਰਾਂ 'ਤੇ ਆਧਾਰਿਤ ਟੀਮ ਨੇ ਸ਼ਹਿਰ ਦੇ ਮਾਲ ਰੋਡ ਤਂੋ ਇਸ ਨਾਈਟ ਡੌਮੀਨੇਸ਼ਨ ਚੈਕਿੰਗ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਡੀ. ਸੀ. ਚੌਕ,  ਕਰਤਾਰਪੁਰ ਰੋਡ, ਕਾਂਜਲੀ ਮਾਰਗ, ਅੰਮ੍ਰਿਤਸਰ ਰੋਡ,  ਨਕੋਦਰ ਰੋਡ ਤੇ ਸੁਲਤਾਨਪੁਰ ਲੋਧੀ ਮਾਰਗ 'ਤੇ ਬੈਰੀਕੇਟਿੰਗ ਗੇਟ ਲਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਵਾਹਨ ਸਵਾਰਾਂ  ਦੇ ਨਾਮ-ਪਤੇ ਨੋਟ ਕੀਤੇ। ਇਸ ਚੈਕਿੰਗ ਮੁਹਿੰਮ ਨੂੰ ਪੀ. ਸੀ. ਆਰ. ਟੀਮ ਨੇ ਜਿਥੇ ਦੇਰ ਰਾਤ ਕਰੀਬ 1 ਵਜੇ ਤਕ ਅਮਲੀਜਾਮਾ ਪਹਿਨਾਇਆ ਉਥੇ ਹੀ ਦੇਰ ਰਾਤ ਤਕ ਬਿਨਾਂ ਕਿਸੇ ਕੰਮ ਸੜਕਾਂ 'ਤੇ ਘੁੰਮਣ ਵਾਲੇ ਕਈ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ  ਅਤੇ ਕਈਆਂ ਨੂੰ ਚੇਤਾਵਨੀ ਵੀ ਦਿੱਤੀ ਗਈ । 


Related News