ਨਵਜੋਤ ਸਿੱਧੂ ਦੀ ਧੀ ਰੱਖੇਗੀ ਸਿਆਸਤ ਵਿਚ ਕਦਮ! (ਵੀਡੀਓ)

05/15/2018 7:05:37 PM

ਅੰਮ੍ਰਿਤਸਰ (ਸੁਮਿਤ) : 30 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਜਿੱਥੇ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਹੈ, ਉਥੇ ਹੀ ਸਿੱਧੂ ਦੇ ਘਰ ਵੀ ਜਸ਼ਨ ਵਾਲਾ ਮਾਹੌਲ ਹੈ। ਇਸ ਦੌਰਾਨ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਇਸ ਨੂੰ ਸੱਚ ਦੀ ਜਿੱਤ ਦੱਸਿਆ ਹੈ। ਰਾਬੀਆ ਸਿੱਧੂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਉਨ੍ਹਾਂ ਦਾ ਰੱਬ ਅਤੇ ਭਾਰਤ ਦੀ ਨਿਆਪਾਲਿਕਾ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਹੈ। 
ਇਸ ਦੌਰਾਨ ਰਾਬੀਆ ਨੇ ਸਿਆਸਤ ਵਿਚ ਆਉਣ ਦੇ ਵੀ ਸੰਕੇਤ ਦਿੱਤੇ ਹਨ। ਰਾਬੀਆ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿਤਾ ਕਹਿਣਗੇ ਤਾਂ ਉਹ ਸਿਆਸਤ ਵਿਚ ਵੀ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਪੰਜਾਬ ਦਾ ਭਲਾ ਹੁੰਦਾ ਹੈ ਤਾਂ ਉਹ ਸਿਆਸਤ ਵਿਚ ਕਦਮ ਰੱਖਣ ਲਈ ਤਿਆਰ ਹਨ।


Related News