ਰਾਜਾ ਵੜਿੰਗ ਨੂੰ ਟਿਕਟ ਮਿਲਣ ਮਗਰੋਂ ਕਾਂਗਰਸ 'ਚ ਖਿੱਚੋਤਾਣ! ਨਵਜੋਤ ਸਿੱਧੂ ਵੱਲੋਂ ਐਲਾਨੇ ਅਹੁਦੇਦਾਰ ਨੇ ਦਿੱਤਾ ਅਸਤੀਫ਼ਾ

04/30/2024 9:07:26 AM

ਲੁਧਿਆਣਾ (ਗੁਪਤਾ)- ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਏ ਜਾਣ ਦੇ ਵਿਰੋਧ ’ਚ ਸੂਬਾ ਕਾਂਗਰਸ ਕਮੇਟੀ ਦੇ ਬੁਲਾਰੇ ਵਰੁਣ ਮਹਿਤਾ ਨੇ ਅਸਤੀਫ਼ਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਦੇ ਹਜ਼ਾਰਾਂ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੀ ਅਣੇਦਖੀ ਕਰ ਕੇ ਬਾਹਰੀ ਉਮੀਦਵਾਰ ਬਣਾ ਕੇ ਖੁਦ ਹੀ ਲੁਧਿਆਣਾ ਸੀਟ ਵਿਰੋਧੀ ਪਾਰਟੀਆਂ ਦੀ ਝੋਲੀ ’ਚ ਪਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ Heart Attack ਤੇ Brain Stroke ਦਾ ਖ਼ਤਰਾ! ਕੰਪਨੀ ਨੇ ਆਪ ਕਬੂਲੀ ਗੱਲ

ਵਰੁਣ ਮਹਿਤਾ ਨੇ ਦੱਸਿਆ ਕਿ ਪਿਛਲੇ 4 ਸਾਲਾਂ ’ਚ ਕਾਂਗਰਸ ਹਾਈਕਮਾਨ ਵੱਲੋਂ ਜਥੇਬੰਦੀ ’ਚ ਸਿਰਫ ਇਕ ਹੀ ਸੂਚੀ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮੇਂ ਜਾਰੀ ਕੀਤੀ ਗਈ ਸੀ, ਜਿਸ ਵਿਚ ਮਹਿਤਾ ਸਮੇਤ 38 ਹੋਰ ਬੁਲਾਰੇ ਨਿਯੁਕਤ ਕੀਤੇ ਗਏ, ਜਿਸ ਵਿਚ ਕਈ ਸੰਸਦ ਮੈਂਬਰ ਦੇ ਸਾਬਕਾ ਵਿਧਾਇਕ ਅਤੇ ਹੋਰਨਾਂ ਪਾਰਟੀਆਂ ਦੇ ਨੇਤਾ ਸਨ। ਮਹਿਤਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਚੋਣ ਲੜਨਾ ਹਰ ਨੇਤਾ ਅਤੇ ਵਰਕਰ ਦਾ ਹੱਕ ਹੈ ਪਰ ਸ਼ਹਿਰ ਦੇ ਨੇਤਾਵਾਂ ਅਤੇ ਵਰਕਰਾਂ ਦੀ ਅਣਦੇਖੀ ਕਰ ਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਤਾਨਾਸ਼ਾਹੀ ਰਵੱਈਆ ਅਪਣਾਉਣਾ ਬੇਹੱਦ ਨਿਰਾਸ਼ਾਜਨਕ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਵੀ ਇਹੀ ਨਤੀਜੇ ਆਏ ਕਿਉਂਕਿ ਲੀਡਰਸ਼ਿਪ ਹਮੇਸ਼ਾ ਮਨਮਰਜ਼ੀ ਵਾਲਾ ਰਵੱਈਆ ਅਪਣਾਉਂਦੀ ਹੈ, ਜਦੋਂਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਜਿਸ ਵਿਚ ਕਰੋੜਾਂ ਵਰਕਰ ਨਿਸਵਾਰਥ ਭਾਵ ਨਾਲ ਪਾਰਟੀ ਦਾ ਝੰਡਾ ਚੁੱਕ ਕੇ ਸੇਵਾ ਕਰਦੇ ਰਹੇ ਪਰ ਲੀਡਰਸ਼ਿਪ ਵੱਲੋਂ ਏ. ਸੀ. ਕਮਰਿਆਂ ਦੀਆਂ ਬੈਠਕਾਂ ਤੱਕ ਹੀ ਜਥੇਬੰਦੀ ਨੂੰ ਸੀਮਤ ਰੱਖਣ ਕਾਰਨ ਅੱਜ ਪਾਰਟੀ ਸਿਰਫ ਹਜ਼ਾਰਾਂ ਦੀ ਗਿਣਤੀ ’ਚ ਪੁੱਜ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਡਰਾਈਵਿੰਗ ਲਾਇਸੈਂਸ ਬਣਨ 'ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਮਹਿਤਾ ਨੇ ਕਿਹਾ ਕਿ ਰਾਹੁਲ ਗਾਂਧੀ ਖੁਦ ਪਿਛਲੀਆਂ ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਇ ਹੁਣ ਤੱਕ ਅਜਿਹੇ ਗਲਤ ਫੈਸਲੇ ਲੈ ਕੇ ਜਥੇਬੰਦੀ ਨੂੰ ਹਾਸ਼ੀਏ ’ਤੇ ਪਾ ਰਹੇ ਹਨ। ਮਹਿਤਾ ਨੇ ਕਿਹਾ ਕਿ ਰਾਜਾ ਵੜਿੰਗ ਸੂਬਾ ਪ੍ਰਧਾਨ ਹਨ, ਉਨ੍ਹਾਂ ਨੂੰ ਚੋਣ ਲੜਨ ਦਾ ਪੂਰਾ ਹੱਕ ਹੈ ਪਰ ਉਨ੍ਹਾਂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਜਾਂਦਾ ਤਾਂ ਜ਼ਿਆਦਾ ਬਿਹਤਰ ਹੁੰਦਾ ਪਰ ਉਨ੍ਹਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਕੇ ਸਾਜ਼ਿਸ਼ਨ ਲੁਧਿਆਣਾ ਸੀਟ ਨੂੰ ਵਿਰੋਧੀ ਪਾਰਟੀਆਂ ਦੀ ਝੋਲੀ ’ਚ ਪਾ ਦਿੱਤਾ ਗਿਆ ਹੈ। ਪਾਰਟੀ ਦੇ ਇਸ ਫੈਸਲੇ ਨਾਲ ਲੁਧਿਆਣਾ ਦੇ ਵਰਕਰਾਂ ’ਚ ਬੇਹੱਦ ਰੋਸ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News