ਨੈਨਾ ਦੇਵੀ ਦੇ ਦਰਸ਼ਨ ਕਰਨ ਆ ਰਹੇ ਯਾਤਰੀ ਰੱਖਣ ਇਸ ਗੱਲ ਦਾ ਧਿਆਨ

Monday, May 07, 2018 - 01:50 PM (IST)

ਬਿਲਾਸਪੁਰ— ਵਿਸ਼ਵ ਪ੍ਰਸਿੱਧ ਸ਼ਕਤੀਪੀਠ  ਨੈਨਾ ਦੇਵੀ 'ਚ ਸਮਾਜ ਵਿਰੋਧੀ ਅਤੇ ਜੇਬਕਤਰਿਆਂ 'ਤੇ ਨਕੇਲ ਕੱਸਣ 'ਚ ਫੌਜੀ ਮੰਦਰ ਦੇ ਸੁਰੱਖਿਆ ਕਰਮੀ ਅਸਫਲ ਸਾਬਤ ਹੋ ਰਹੇ ਹਨ। ਨੈਨਾ ਦੇਵੀ 'ਚ ਸ਼ਵੀਵਾਰ-ਐਤਵਾਰ ਪੂਰਾ ਦਿਨ ਅਤੇ ਰਾਤ ਦੇ ਸਮੇਂ ਵੀ ਸ਼ਰਧਾਲੂਆਂ ਦੀਆਂ ਜੇਬਾਂ ਕੱਟਦੀਆਂ ਰਹੀਆਂ, ਜਿਸ ਕਾਰਨ ਸ਼ਰਧਾਲੂ ਪਰੇਸ਼ਾਨ ਹੁੰਦੇ ਰਹੇ। ਦੱਸਿਆ ਜਾ ਰਿਹਾ ਕਿ ਪਿਛਲੇ 2 ਹਫਤਿਆਂ 'ਚ ਮੰਦਰ ਦੇ ਕਰੀਬ ਇਕ ਜੇਬਕਤਰਿਆਂ ਦੀ ਗੈਂਗ ਚੁਕੰਨੀ ਹੋ ਗਈ, ਜਿਸ ਨੇ ਸ਼ਨੀਵਾਰ ਸ਼ਾਮ ਤੋਂ ਹੀ ਸ਼ਰਧਾਲੂਆਂ ਦੀਆਂ ਜੇਬਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਐਤਵਾਰ ਤੱਕ ਇਸ ਨੂੰ ਅੰਜ਼ਾਮ ਦਿੰਦੇ ਰਹੇ। 

PunjabKesari

ਸ਼ਰਧਾਲੂਆਂ ਦੀ ਸੁੱਖਿਆ ਲਈ ਮੰਦਰ 'ਚ ਤਾਇਨਾਤ ਲਗਭਗ 30 ਫੌਜੀ ਇਨ੍ਹਾਂ ਨੂੰ ਕਾਬੂ ਕਰਨ 'ਚ ਅਸਫਲ ਹੋਏ। ਇਨ੍ਹਾਂ ਜੇਬਕਤਰਿਆਂ ਨੇ ਸ਼ਰਧਾਲੂਆਂ ਦੇ ਮੋਬਾਇਲ ਫੋਨ ਅਤੇ ਨਕਦੀ 'ਤੇ ਹੱਥ ਸਾਫ ਕੀਤਾ, ਜਦਕਿ ਨੈਨਾ ਦੇਵੀ 'ਚ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ 6 ਮਹੀਨਿਆਂ ਤੱਕ ਇੱਥੇ ਸ਼ਰਧਾਲੂਆਂ ਦੀ ਕਾਫੀ ਭੀੜ ਰਹਿੰਦੀ ਹੈ ਪਰ ਜਿਸ ਤਰ੍ਹਾਂ ਮੰਦਰ ਦੀ ਸੁਰੱਖਿਆ ਫੇਲ ਹੋਈ ਹੈ ਉਸ ਕਾਰਨ ਸਵਾਲ ਚੁੱਕਣਾ ਲਾਜ਼ਮੀ ਹੈ। ਇਕ ਵਾਰ ਫਿਰ ਤੋਂ ਮੰਦਰ ਦੇ ਅੰਦਰ ਨੌਜਵਾਨ ਹੋਮਗਾਰਡ ਦੇ ਜਵਾਨ ਤਾਇਨਾਤ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਜਿਵੇਂ ਹਰ ਤਿੰਨ ਮਹੀਨਿਆਂ ਤੋਂ ਬਾਅਦ ਹੋਮਗਾਰਡ ਦੀ ਡਿਊਟੀ ਬਦਲੀ ਜਾਂਦੀ ਹੈ, ਉਂਝ ਹੀ ਹਰ ਤਿੰਨ ਮਹੀਨਿਆਂ ਤੋਂ ਬਾਅਦ ਹਰ ਮਹੀਨੇ ਦੇ ਅੰਦਰ ਫੌਜੀਆਂ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ ਤਾਂ ਕਿ ਮੰਦਰ ਦੇ ਅੰਦਰ ਕਾਨੂੰਨ ਵਿਵਸਥਾ ਬਣੀ ਰਹੇ ਅਤੇ ਸਮਾਜ ਵਿਰੋਧ ਤੱਤਾਂ 'ਤੇ ਕਾਬੂ ਪਾਇਆ ਜਾ ਸਕੇ।


Related News