4,000 ਐੱਮ. ਏ. ਐੱਚ. ਬੈਟਰੀ ਨਾਲ Kult impulse ਸਮਾਰਟਫੋਨ ਭਾਰਤ ''ਚ ਹੋਇਆ ਲਾਂਚ

05/14/2018 5:26:01 PM

ਜਲੰਧਰ-ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ Kult ਨੇ ਇਕ ਨਵਾਂ ਸਮਾਰਟਫੋਨ 'ਕੁਲਟ ਇੰਪਲਸ' (Kult impulse) ਨਾਂ ਨਾਲ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਨਵਾਂ ਸਮਾਰਟਫੋਨ 8,999 ਰੁਪਏ ਦੀ ਕੀਮਤ ਨਾਲ 15 ਮਈ ਨੂੰ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ 'ਤੇ ਰਿਲਾਇੰਸ ਜਿਓ ਵੱਲੋਂ 2200 ਰੁਪਏ ਦਾ ਕੈਸ਼ਬੈਕ ਮਿਲੇਗਾ, ਜੋ ਕਿ ਚੁਣਿੰਦਾ ਰਿਚਾਰਜ ਪਲਾਨਸ 'ਤੇ ਵੈਲਿਡ ਹੈ।

 

ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.99 ਇੰਚ ਐੱਚ. ਡੀ. ਪਲੱਸ ਟਰੂਵਿਊ (TruView) ਡਿਸਪਲੇਅ ਨਾਲ 1440X720 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਹ ਡਿਵਾਈਸ 1.5GHz ਕਵਾਡ-ਕੋਰ ਮੀਡੀਆਟੈੱਕ MT6739 ਪ੍ਰੋਸੈਸਰ ਅਤੇ ਮਾਲੀ T720 ਜੀ. ਪੀ. ਯੂ. ਨਾਲ ਚੱਲਦਾ ਹੈ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 64 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। 

 

ਕੈਮਰੇ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਆਟੋ ਫੋਕਸ ਅਪਚਰ ਐੱਫ/2.0 ਅਤੇ ਡਿਊਲ ਐੱਲ. ਈ. ਡੀ. ਫਲੈਸ਼ ਨਾਲ ਆਉਂਦਾ ਹੈ। ਸਮਾਰਟਫੋਨ 'ਚ ਫਰੰਟ 'ਤੇ 8 ਮੈਗਾਪਿਕਸਲ ਸੈਲਫੀ ਕੈਮਰਾ ਫਲੈਸ਼ ਲਾਈਟ ਨਾਲ ਆਉਂਦਾ ਹੈ। ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਕੰਪਨੀ ਮੁਤਾਬਕ ਐੱਲ. ਈ. ਟੀ. (LET) ਨੈੱਟਵਰਕ 'ਤੇ ਸਟੈਂਡਬਾਏ ਟਾਈਮ 12 ਦਿਨਾਂ ਤੱਕ ਹੈ। ਇਹ ਸਮਾਰਟਫੋਨ ਪੁਰਾਣੇ ਐਂਡਰਾਇਡ 7.1.1 ਨੂਗਟ ਆਪਰੇਟਿਗ ਸਿਸਟਮ 'ਤੇ ਚੱਲਦਾ ਹੈ।

 

ਨਵਾਂ ਕਲਟ ਇੰਪਲਸ ਸਮਾਰਟਫੋਨ ਫੇਸ ਰੀਕੋਗਾਨਿਏਸ਼ਨ ਫੀਚਰ ਨਾਲ ਆਉਂਦਾ ਹੈ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਵੀ ਬੈਕ ਪੈਨਲ 'ਤੇ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G , ਡਿਊਲ ਸਿਮ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.2, ਜੀ. ਪੀ. ਐੱਸ, ਓ. ਟੀ. ਜੀ. ਸਪੋਰਟ, ਐੱਫ. ਐੱਮ. ਰੇਡੀਓ ਅਤੇ ਮਾਈਕ੍ਰੋ ਯੂ. ਐੱਸ. ਬੀ. ਪੋਰਟ ਮੌਜੂਦ ਹਨ। ਇਸ ਤੋਂ ਇਲਾਵਾ ਐਕਸਲਰੋਮੀਟਰ , ਪ੍ਰੋਕਸੀਮਿਟੀ ਸੈਂਸਰ , ਐਂਬੀਨੈਂਟ (Ambient) ਲਾਈਟ ਸੈਂਸਰ ਅਤੇ ਜਾਇਰ ਸੈਂਸਰ ਦੀ ਸਹੂਲਤ ਦਿੱਤੀ ਗਈ ਹੈ।


Related News