IPL : ਬ੍ਰਾਵੋ ਦੇ ਨਾਮ ਦਰਜ ਹੋਇਆ ਇਸ ਸੀਜ਼ਨ ਦਾ ਸਭ ਤੋਂ ਸ਼ਰਮਨਾਕ ਰਿਕਾਰਡ

Sunday, May 27, 2018 - 09:57 PM (IST)

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 'ਚ ਚੇਨਈ ਸੁਪਰ ਕਿੰਗਜ਼ ਦੇ ਤੇਜ਼ ਗੇਂਦਬਾਜ਼ ਡਵੇਨ ਬ੍ਰਾਵੋ ਦੇ ਨਾਂ ਸਭ ਤੋਂ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਬ੍ਰਾਵੋ ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਖਰਚ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ 17 ਮੈਚਾਂ 'ਚ 533 ਦੌੜਾਂ ਖਰਚ ਕੀਤੀਆਂ ਹਨ। ਇਹ ਕਿਸੇ ਗੇਂਦਬਾਜ਼ ਵਲੋਂ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਖਰਚ ਕੀਤੀਆਂ ਦੌੜਾਂ ਹਨ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਬ੍ਰਾਵੋ ਨੂੰ ਕਿਸੇ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਪਈਆਂ ਹੋਣ। ਇਸ ਤੋਂ ਪਹਿਲਾਂ 2013 'ਚ 497 ਅਤੇ 2016 'ਚ 494 ਜੌੜਾਂ ਖਰਚ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਫਾਈਨਲ 'ਚ 4 ਓਵਰਾਂ 'ਚ 48 ਦੌੜਾਂ ਖਰਚ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਦੀ ਦੂਜੀ ਵਾਰ ਕਿਸੇ ਫਾਈਨਲ 'ਚ ਕੁਟਾਈ ਹੈ।

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ 2014 ਦੇ ਫਾਈਨਲ 'ਚ 4 ਓਵਰਾਂ 'ਚ 49 ਦੌੜਾਂ ਦਿੱਤੀਆਂ ਸਨ। ਇਸ ਸੂਚੀ 'ਚ ਪਹਿਲੇ ਸਥਾਨ 'ਤੇ ਸ਼ੇਨ ਵਾਟਸਨ ਹਨ, ਜਿਨ੍ਹਾਂ ਨੇ 2016 ਹੈਦਰਾਬਾਦ ਖਿਲਾਫ 61 ਦੌੜਾਂ ਦਿੱਤੀਆਂ ਸਨ। ਦੁਜੇ ਸਥਾਨ 'ਤੇ ਕਰਣਵੀਰ ਸਿੰਘ ਹਨ, ਜਿਨ੍ਹਾਂ 2014 'ਚ ਕੋਲਕਾਤਾ ਖਿਲਾਫ 54 ਦੌੜਾਂ ਖਰਚ ਕੀਤੀਆਂ ਸਨ। ਹੁਣ ਤੀਜੇ ਸਥਾਨ 'ਤੇ ਬ੍ਰਾਵੋ ਦਾ ਨਾਂ ਆ ਗਿਆ ਹੈ।


Related News