ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ''ਚ ਚੋਟੀ ''ਤੇ ਹੋਵੇਗਾ ਭਾਰਤ : ਅਧਿਐਨ

Friday, May 04, 2018 - 08:50 PM (IST)

ਨਿਊਯਾਰਕ— ਭਾਰਤ ਆਗਾਮੀ ਦਹਾਕੇ 'ਚ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਦੀ ਸੂਚੀ 'ਚ ਚੋਟੀ 'ਤੇ ਹੋਵੇਗਾ। ਇਸ ਦੌਰਾਨ ਭਾਰਤ ਦੀ ਆਰਥਿਕ ਵਾਧਾ ਦਰ ਸਾਲਾਨਾ 7.9 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਲਿਹਾਜੇ ਨਾਲ ਭਾਰਤ ਦੀ ਵਾਧੂ ਦਰ ਚੀਨ ਅਤੇ ਅਮਰੀਕਾ ਤੋਂ ਜ਼ਿਆਦਾ ਰਹੇਗੀ। ਹਾਵਰਡ ਯੂਨੀਵਰਸਿਟੀ ਦੀ ਇਕ ਅਧਿਐਨ ਰਿਪੋਰਟ 'ਚ ਇਹ ਅੰਦਾਜ਼ਾ ਲਗਾਇਆ ਗਿਆ ਹੈ।
ਹਾਵਰਡ ਯੂਨੀਵਰਸਿਟੀ 'ਚ ਅੰਤਰਰਾਸ਼ਟਰੀ ਵਿਕਾਸ ਕੇਂਦਰ 'ਚ ਨਵੀਂ ਵਾਧਾ ਦਰ ਦਾ ਅੰਦਾਜ਼ਾ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਵਿਅਤਨਾਮ ਜਿਹੇ ਦੇਸ਼ ਜਿਨ੍ਹਾਂ ਨੇ ਆਪਣੇ ਅਰਥਚਾਰੇ ਦਾ ਵਿਵਿਧੀਕਰਨ ਵਾਧੂ ਜਟਿਲ ਖੇਤਰਾਂ 'ਚ ਬਦਲ ਦਿੱਤਾ ਹੈ। ਜੋ ਆਗਾਮੀ ਦਹਾਕੇ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ 'ਚ ਸ਼ਾਮਲ ਹੋਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ 'ਚ 7.9 ਫੀਸਦੀ ਵਾਧੇ ਨਾਲ ਭਾਰਤ ਚੋਟੀ 'ਤੇ ਰਹੇਗਾ। ਭਾਰਤ ਨੇ ਆਪਣੇ ਨਿਰਯਾਤ ਆਧਾਰ ਦਾ ਵਿਵਿਧੀਕਰਨ ਜ਼ਿਆਦਾ ਮਸਲਨ ਰਸਾਇਣ, ਵਾਹਨ, ਕੁੱਝ ਇਲੈਕਟ੍ਰਾਨਿਕ ਅਤੇ ਜਟਿਲ ਖੇਤਰਾਂ 'ਚ ਕੀਤਾ ਹੈ। 
ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਉਤਪਾਦਨ ਸਮਰੱਥਾ ਉਸ ਦੀ ਮੌਜੂਦਾ ਆਮਦਨ ਪੱਧਰ ਦੇ ਅੰਦਾਜ਼ੇ ਤੋਂ ਕਿਤੇ ਵੱਧ ਹੈ। ਇਸ ਲਿਹਾਜੇ ਨਾਲ ਆਗਾਮੀ ਦਹਾਕੇ 'ਚ ਭਾਰਤ ਤੇਜ਼ ਵਾਧਾ ਦਰਜ ਕਰੇਗਾ। ਸ਼ੋਧਕਰਤਾਵਾਂ ਮੁਤਾਬਕ ਜਟਿਲਤਾ ਮੌਕੇ ਸੂਚਕ (ਸੀ. ਓ. ਆਈ.) 'ਚ ਭਾਰਤ ਦੀ ਸਥਿਤੀ ਸਭ ਤੋਂ ਬਿਹਤਰ ਹੈ। ਇਸ 'ਚ ਇਹ ਦੇਖਿਆ ਜਾ ਰਿਹਾ ਹੈ ਕਿ ਤੁਸੀਂ ਆਪਣੇ ਮੌਜੂਦਾ ਗਿਆਨ ਦਾ ਇਸਤੇਮਾਲ ਕਿਸ ਤਰ੍ਹਾਂ ਨਾਲ ਲਗਾਉਗੇ, ਜਿਸ ਨਾਲ ਨਵੇਂ ਜਟਿਲ ਉਤਪਾਦ ਖੇਤਰ 'ਚ ਪ੍ਰਵੇਸ਼ ਕੀਤਾ ਜਾ ਸਕੇ।


Related News