ਗਾਇਕ ਹਰਫ਼ ਚੀਮਾ ਨੇ ਹੜ੍ਹ ''ਚ ਸਭ ਕੁੱਝ ਗੁਆ ਚੁੱਕੇ ਫਿਰੋਜ਼ਪੁਰ ਦੇ ਬਜ਼ੁਰਗ ਦੀ ਫੜੀ ਬਾਂਹ, ਚੁੱਕੀ ਸਾਰੀ ਜ਼ਿੰਮੇਵਾਰੀ

Saturday, Sep 06, 2025 - 04:23 PM (IST)

ਗਾਇਕ ਹਰਫ਼ ਚੀਮਾ ਨੇ ਹੜ੍ਹ ''ਚ ਸਭ ਕੁੱਝ ਗੁਆ ਚੁੱਕੇ ਫਿਰੋਜ਼ਪੁਰ ਦੇ ਬਜ਼ੁਰਗ ਦੀ ਫੜੀ ਬਾਂਹ, ਚੁੱਕੀ ਸਾਰੀ ਜ਼ਿੰਮੇਵਾਰੀ

ਐਂਟਰਟੇਨਮੈਂਟ ਡੈਸਕ- ਇਨ੍ਹੀਂ ਦਿਨੀਂ ਮੋਹਲੇਧਾਰ ਮੀਂਹ ਕਾਰਨ ਪੂਰਾ ਪੰਜਾਬ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਆਫ਼ਤ ਵਿੱਚ 43 ਲੋਕਾਂ ਦੀ ਜਾਨ ਚਲੀ ਗਈ ਹੈ। 23 ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ, ਜਿਸ ਨੂੰ ਵੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਪੰਜਾਬ ਦੇ ਕਲਾਕਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਪੰਜਾਬੀ ਗਾਇਕ ਹਰਫ ਚੀਮਾ ਵੱਲੋਂ ਵੀ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ। 

ਇਹ ਵੀ ਪੜ੍ਹੋ: ਗੁਰਦਾਸਪੁਰ ਪੁੱਜੇ ਗਿੱਪੀ ਗਰੇਵਾਲ, ਹੜ੍ਹ ਪੀੜਤ ਨੂੰ ਦਿੱਤੀਆਂ ਮੱਝਾਂ

 

 
 
 
 
 
 
 
 
 
 
 
 
 
 
 
 

A post shared by Harf Cheema ਪੁਰਾਣਾ ਪਾਪੀ (@harfcheema)

ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਦੇ ਪਿੰਡ ਕਾਲੇਕੇ ਦੇ ਸਰਦਾਰ ਬਲਬੀਰ ਸਿੰਘ ਦੇ ਘਰ ਦਾ ਵੀ ਦੌਰਾ ਕੀਤਾ। ਦੱਸ ਦੇਈਏ ਇਨ੍ਹਾਂ ਹੜ੍ਹਾਂ ਵਿਚ ਸਰਦਾਰ ਬਲਬੀਰ ਸਿੰਘ ਦਾ ਘਰ ਅਤੇ ਪਸ਼ੂ ਦੋਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਹ ਇਸ ਘਰ ਵਿਚ ਇਕੱਲੇ ਹੀ ਰਹਿੰਦੇ ਹਨ। ਭਾਰੀ ਮੀਂਹ ਕਾਰਨ ਉਨ੍ਹਾਂ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ ਹੈ। ਛੱਤ ਚੋਅ ਰਹੀ ਹੈ ਅਤੇ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਇਸ ਘਰ ਵਿਚ ਰਹਿਣਾ ਖਤਰੇ ਤੋਂ ਖਾਲ੍ਹੀ ਨਹੀਂ ਹੈ। ਘਰ ਦੀ ਮੌਜੂਦਾ ਹਾਲਤ ਨੂੰ ਵੇਖਦਿਆਂ ਗਾਇਕ ਹਰਫ ਚੀਮਾ ਨੇ ਕਿਹਾ ਹੈ ਕਿ ਉਹ ਬਲਬੀਰ ਸਿੰਘ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਲੈਣਗੇ।

ਇਹ ਵੀ ਪੜ੍ਹੋ: ਜਿਸ ਨਾਲ ਪੈਸਿਆਂ ਲਈ ਗੁਜ਼ਾਰੀ ਰਾਤ, ਉਸੇ ਨਾਲ ਹੋ ਗਿਆ ਪਿਆਰ ! ਅੱਜ ਬਾਲੀਵੁੱਡ ਨੂੰ ਦੇ ਚੁੱਕੀ ਕਈ ਹਿੱਟ ਫਿਲਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News