Punjab: ਕਹਿਰ ਓ ਰੱਬਾ! 3 ਨੂੰ ਧੀ ਦਾ ਵਿਆਹ, ਹੜ੍ਹ 'ਚ ਹੋ ਗਿਆ ਸਭ ਕੁਝ ਤਬਾਹ
Monday, Sep 08, 2025 - 01:55 PM (IST)

ਔੜ/ਚੱਕਦਾਨਾ (ਛਿੰਜੀ ਲੜੋਆ)-ਬਲਾਕ ਔੜ ਦੇ ਪਿੰਡ ਗੁਣਾਚੌਰ ਵਿਖੇ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ, ਜਿੱਥੇ ਮੀਂਹ ਕਾਰਨ ਅੱਧੀ ਦਰਜਨ ਤੋਂ ਜ਼ਿਆਦਾ ਘਰ ਢਹਿ ਗਏ ਹਨ। ਜਿਨ੍ਹਾਂ ਵਿਚ ਅਜਿਹੇ ਮਕਾਨ ਵੀ ਸ਼ਾਮਲ ਹਨ, ਜੋ ਨਵੇਂ ਬਣੇ ਹਨ, ਜਿਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਉਪਰੰਤ ਵੀ ਮਕਾਨ ਮਾਲਕ ਨੂੰ ਉਨ੍ਹਾਂ ਵਿਚ ਸਾਮਾਨ ਰੱਖਣ ਦਾ ਹੁਕਮ ਨਹੀਂ ਹੋਇਆ ਜੋ ਸਾਮਾਨ ਰੱਖਣ ਤੋਂ ਪਹਿਲਾਂ ਹੀ ਜ਼ਮੀਨ ਵਿਚ ਧੱਸ ਗਏ ਅਤੇ ਸਾਰੇ ਮਕਾਨ ਨੂੰ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ, ਜਿਸ ਨੂੰ ਥੰਮ੍ਹੀਆਂ ਦੇ ਸਹਾਰੇ ਨਾਲ ਖੜ੍ਹਾ ਕੀਤਾ ਗਿਆ ਹੈ ਤਾਂ ਜੋ ਆਰਥਿਕ ਸਹਾਇਤਾ ਲਈ ਕਿਸੇ ਦਾਨੀ ਪੁਰਸ਼ ਜਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਵਿਖਾਇਆ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ ਹਾਈਵੇਅ 'ਤੇ ਭਿਆਨਕ ਹਾਦਸਾ, ਕੁੜੀ ਦੀ ਦਰਦਨਾਕ ਮੌਤ, ਕੁਝ ਸਮੇਂ ਬਾਅਦ ਹੋਣਾ ਸੀ ਵਿਆਹ
ਇਸ ਸਬੰਧੀ ਗੱਲਬਾਤ ਕਰਦੇ ਸੁਖਦੇਵ ਪੁੱਤਰ ਮਨੋਹਰ ਲਾਲ ਨੇ ਦੱਸਿਆ ਕਿ ਅੱਜਕਲ੍ਹ ਉਹ ਆਪਣੇ ਰਿਸ਼ਤੇਦਾਰਾਂ ਦੇ ਮਕਾਨ ਵਿਚ ਰਹਿ ਰਿਹਾ ਹੈ। ਉਸ ਨੇ ਕਈ ਸਾਲਾਂ ਵਿਚ ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਆਪਣੇ ਮਕਾਨ ਨੂੰ ਤਿਆਰ ਕੀਤਾ ਸੀ, ਜਿਸ ਵਿਚ ਸਾਮਾਨ ਰੱਖਣ ਦੀ ਅਜੇ ਤਿਆਰੀ ਹੀ ਕਰ ਰਹੇ ਸਨ ਕਿ ਉਸ ਦਾ ਮਕਾਨ ਧੱਸ ਗਿਆ, ਜਿਸ ਨਾਲ ਕੰਧਾਂ ਨੂੰ ਵੱਡੀਆਂ-ਵੱਡੀਆਂ ਤ੍ਰੇੜਾਂ ਆ ਗਈਆਂ, ਜਿਸ ਨੂੰ ਥੰਮ੍ਹੀਆਂ ਦੇ ਸਹਾਰੇ ਖੜ੍ਹਾ ਕੀਤਾ ਗਿਆ ਹੈ ਅਤੇ ਉਹ ਕਿਸੇ ਵਕਤ ਵੀ ਹੇਠਾਂ ਡਿੱਗ ਸਕਦਾ ਹੈ।
ਉਸ ਨੇ ਦੱਸਿਆ ਕਿ 3 ਅਕਤੂਬਰ ਨੂੰ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ, ਹੁਣ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਲੜਕੀ ਦਾ ਵਿਆਹ ਕਰੇ ਜਾਂ ਫਿਰ ਦੋਬਾਰਾ ਤੋਂ ਮਕਾਨ ਬਣਾਵੇ। ਉਸ ਨੇ ਦੱਸਿਆ ਕਿ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ, ਜਿਸ ਕਮਰੇ ਵਿਚ ਉਹ ਰਹਿ ਰਿਹਾ ਹੈ, ਉਸ ਦੇ ਛੱਤ ਹੇਠਾਂ ਵੀ ਥੰਮ੍ਹੀਆਂ ਦਿੱਤੀਆਂ ਗਈਆਂ ਹਨ, ਜਿਸ ਨਾਲ ਕਦੇ ਵੀ ਕੋਈ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ, ਜਿਸ ਕਰਕੇ ਉਸ ਨੇ ਸਰਕਾਰ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਉਸ ਦੀ ਬਾਂਹ ਫੜੀ ਜਾਵੇ ਅਤੇ ਉਸ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਮਾੜੀ ਮੋਟੀ ਆਪਣੇ ਮਕਾਨ ਦੀ ਰਿਪੇਅਰ ਕਰਕੇ ਉਹ ਆਪਣੀ ਲੜਕੀ ਦਾ ਵਿਆਹ ਕਰ ਸਕੇ, ਕਿਉਂਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਇਕਦਮ ਲੱਖਾਂ ਰੁਪਏ ਖ਼ਰਚਣ ਦੀ ਯੋਗਤਾ ਨਹੀਂ ਰੱਖਦਾ।
ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ 6 ਨਵੰਬਰ ਤੱਕ ਲੱਗ ਗਈਆਂ ਵੱਡੀਆਂ ਪਾਬੰਦੀਆਂ, ਸਖ਼ਤ ਹੁਕਮ ਜਾਰੀ
ਇਸ ਮੌਕੇ ਨੌਗੱਜਾ ਪੀਰ ਜੀ ਦੇ ਅਸਥਾਨ ਦੇ ਸੇਵਾਦਾਰ ਪਵਨ ਵਿਰਦੀ ਨੇ ਵੀ ਦਾਨੀ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਇਸ ਪਰਿਵਾਰ ਵੱਲੋਂ ਕੀਤੇ ਜਾ ਰਹੇ ਕੰਨਿਆਂ ਦਾਨ ਲਈ ਵੀ ਆਪਣਾ ਯੋਗਦਾਨ ਪਾਉਣ ਕਿਉਂਕਿ ਇਸ ਮੁਸ਼ਕਿਲ ਘੜੀ ਵਿਚ ਉਸ ਨੂੰ ਕਿਸੇ ਪਾਸੇ ਤੋਂ ਵੀ ਕੋਈ ਸਹਾਰਾ ਨਹੀਂ ਦਿਸ ਰਿਹਾ, ਕਿਉਂਕਿ ਲਗਾਤਾਰ ਮੀਂਹ ਪੈਣ ਨਾਲ ਉਹ ਕੰਮ ਤੋਂ ਵੀ ਘਰ ਵਿਹਲਾ ਹੀ ਬੈਠਾ ਹੈ, ਇਸੇ ਤਰ੍ਹਾਂ ਇਸ ਪਿੰਡ ਵਿਚ ਹੋਰ ਕਈ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਇਸ ਮੌਕੇ ਹਾਜ਼ਰ ਆਮ ਆਦਮੀ ਪਾਰਟੀ ਬਲਾਕ ਮੁਕੰਦਪੁਰ ਦੇ ਲੇਡੀ ਵਿੰਗ ਦੇ ਪ੍ਰਧਾਨ ਗੁਰਵਿੰਦਰ ਕੌਰ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦੀਆਂ ਲਿਸਟਾਂ ਤਿਆਰ ਕਰਕੇ ਸਰਕਾਰ ਨੂੰ ਭੇਜੀਆਂ ਜਾ ਰਹੀਆਂ ਹਨ ਅਤੇ ਲੋੜਵੰਦ ਲੋਕਾਂ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e